Book Planet Poohla

Book Planet Poohla We provide Punjabi books to readers all around the world

Price 1000 , Special Offer 800
13/08/2026

Price 1000 , Special Offer 800

ਇਰਾਨ ਤੇ ਇਰਾਨੀ / Iran Te Irani₹375.00ਹਰਪਾਲ ਸਿੰਘ ਪੰਨੂਈਰਾਨ ਮਾਨਵ-ਸਭਿਅਤਾ ਦਾ ਪੰਘੂੜਾ ਹੈ। ਇਸ ਦੀਆਂ ਲੋਰੀਆਂ ਨੇ ਮਨੁੱਖ ਨੂੰ ਜੀਊਣਾ ਤੇ ਥ...
07/08/2026

ਇਰਾਨ ਤੇ ਇਰਾਨੀ / Iran Te Irani
₹375.00

ਹਰਪਾਲ ਸਿੰਘ ਪੰਨੂ

ਈਰਾਨ ਮਾਨਵ-ਸਭਿਅਤਾ ਦਾ ਪੰਘੂੜਾ ਹੈ। ਇਸ ਦੀਆਂ ਲੋਰੀਆਂ ਨੇ ਮਨੁੱਖ ਨੂੰ ਜੀਊਣਾ ਤੇ ਥੀਣਾ ਸਿਖਾਇਆ। ਈਰਾਨ ਵਰਗੀ ਸ਼ਾਂਤ ਅਤੇ ਸਾਊ ਸਭਿਅਤ ਹੋਰ ਕੋਈ ਨਹੀਂ ਹੈ। ਈਰਾਨੀ ਖੁਦ ਤਾਂ ਸੋਹਣੇ ਹਨ ਹੀ, ਉਹਨਾਂ ਨੇ ਸੰਸਾਰ ਨੂੰ ਬਿਹਤਰੀਨ ਸੁੰਦਰ ਆਰਟ ਸਿਰਜ ਕੇ ਦਿੱਤਾ। ਈਰਾਨ ਦੇ ਫਕੀਰ ਸ਼ਾਇਰਾਂ ਦੀ ਸ਼ਾਇਰੀ, ਉਨ੍ਹਾਂ ਦੇ ਫਲਸਫੇ, ਸਾਹਿਤ, ਕੀਮੀਆਗਰੀ, ਮੈਡੀਸਨ, ਸ਼ਿਲਪਕਾਰੀ ਅਤੇ ਇਮਾਰਤਸਾਜ਼ੀ ਦੇ ਪ੍ਰਭਾਵ ਕੇਵਲ ਯੌਰਪ ਨੇ ਹੀ ਨਹੀਂ, ਬਲਕਿ ਸਾਰੀ ਦੁਨੀਆਂ ਨੇ ਕਬੂਲ ਕੀਤੇ ਹਨ। ਭਾਰਤ ਦੀ ਸਾਂਸਕ੍ਰਿਤਕ ਸਾਂਝ ਈਰਾਨ ਨਾਲ ਸਭ ਤੋਂ ਵੱਧ ਹੈ, ਪਰ ਮੁਲਕ ਦੀ ਵੰਡ ਨੇ ਇਸ ਪ੍ਰਕਿਰਤਕ ਸਾਂਝ ਵਿਚ ਰੁਕਾਵਟ ਪਾ ਦਿੱਤੀ ਹੈ। ਇਹ ਪੁਸਤਕ ਈਰਾਨ ਦੇ ਇਤਿਹਾਸ, ਕਲਚਰ ਤੇ ਧਰਮ ਦੇ ਦਿਲਚਸਪ ਤੇ ਵਿਸਤ੍ਰਿਤ ਵੇਰਵੇ ਦਿੰਦਿਆਂ ਈਰਾਨ ਵਿਚ ਆਏ ਰਾਜ ਪਲਟੇ ਦਾ ਵਿਸਥਾਰ ਸਹਿਤ ਜ਼ਿਕਰ ਕਰਦੀ ਹੈ ਤੇ ਇਸ ਸਾਂਝ ਨੂੰ ਪੁਨਰ-ਜੀਵਤ ਕਰਨ ਦਾ ਨਿਓਤਾ ਦਿੰਦੀ ਹੈ। ਪੁਸਤਕ ਦੇ ਚਾਰ ਲੇਖ ਅਰਬ-ਇਜ਼ਰਾਈਲ ਟੱਕਰ ਦੇ ਇਤਿਹਾਸ ਨੂੰ ਕੁਰੇਦ ਕੇ ਇਕ ਨਵੇਂ ਦੇਸ਼ ਦੇ ਜਨਮ ਦੀ ਗਾਥਾ ਦਾ ਸੰਤੁਲਿਤ ਤੇ ਦੋਸਤਾਨਾ ਬਿਰਤਾਂਤ ਪੇਸ਼ ਕਰਦੇ ਹਨ। ਸਦੀਆਂ ਤੋਂ ਯਹੂਦੀਆਂ ਨੂੰ ਨਫਰਤ ਦਾ ਸ਼ਿਕਾਰ ਹੋਣਾ ਪਿਆ, ਪਰ ਇਹਨਾਂ ਯੋਧਿਆਂ ਦਾ ਵਿਸ਼ਵਾਸ ਸੀ ਕਿ ਧਰਮ ਦੀ ਕਿਰਤ ਰਾਹੀਂ ਉਹ ਗ਼ੁਲਾਮੀ ਦੇ ਜੂਲੇ ਤੋਂ ਮੁਕਤ ਹੋਣਗੇ। ਅਰਬਾਂ ਦੇ ਕਰੜੇ ਵਿਰੋਧ ਦੇ ਬਾਵਜੂਦ ਉਹਨਾਂ ਨੇ ਸਖਤ ਮਿਹਨਤ ਤੇ ਸਿਦਕਦਿਲੀ ਨਾਲ ਇਸ ਧਰਤੀ ’ਤੇ ਇਹ ਮੋਅਜਜ਼ਾ ਕਰ ਵਿਖਾਇਆ। ਤੁਰਕਾਂ ਹੱਥੋਂ ਆਰਮੀਨੀ ਲੋਕਾਂ ਦੀ ਨਸਲਕੁਸ਼ੀ ਦਾ ਸੁੰਨ ਕਰਨ ਵਾਲਾ ਬਿਰਤਾਂਤ ਸਾਡੇ ਜ਼ਖਮਾਂ ਦੀ ਚੀਸ ਨੂੰ ਤਿੱਖਾ ਕਰਦਾ ਹੈ ਤੇ ਇਸ ਮਾਸੂਮ ਕੌਮ ਪ੍ਰਤਿ ਹਮਦਰਦੀ ਪੈਦਾ ਕਰਦਾ ਹੈ। ਅਣਛੋਹੇ ਵਿਸ਼ਿਆਂ ਨਾਲ ਸਾਂਝ ਪੁਆ ਕੇ ਇਹ ਪੁਸਤਕ ਸਾਡੇ ਗਿਆਨ ਦਰੀਚੇ ਨੂੰ ਮੋਕਲਾ ਕਰਦੀ ਹੈ ਅਤੇ ਸਾਡੀਆਂ ਅਕਾਂਖਿਆਵਾਂ ਦੇ ਖੰਭਾਂ ਨੂੰ ਪਰਵਾਜ਼ ਭਰਨ ਲਈ ਤਾਣ ਦਿੰਦੀ ਹੈ।

ਮੈਂ ਸਾਂ ਪਾਕਿਸਤਾਨ ਵਿੱਚ ਭਾਰਤ ਦਾ ਜਾਸੂਸ ਮੋਹਨ ਲਾਲ ਭਾਸਕਰ 250 ਰੁਪਏ ਮੋਹਨ ਲਾਲ ਭਾਸਕਰ ,ਪਾਕਿਸਤਾਨ ਦੀਆਂ ਪਰਮਾਣੂ ਯੋਜਨਾਵਾਂ ਬਾਰੇ ਜਾਣਕਾਰੀ ਇ...
21/07/2026

ਮੈਂ ਸਾਂ ਪਾਕਿਸਤਾਨ ਵਿੱਚ ਭਾਰਤ ਦਾ ਜਾਸੂਸ
ਮੋਹਨ ਲਾਲ ਭਾਸਕਰ
250 ਰੁਪਏ
ਮੋਹਨ ਲਾਲ ਭਾਸਕਰ ,ਪਾਕਿਸਤਾਨ ਦੀਆਂ ਪਰਮਾਣੂ ਯੋਜਨਾਵਾਂ ਬਾਰੇ ਜਾਣਕਾਰੀ ਇਕੱਠੀ ਕਰਨ ਗਿਆ ਸੀ ਪਰ ਉਹ ਇਤਨਾ ਹੁਸ਼ਿਆਰ ਹੈ ਕਿ ਉਸਨੇ ਜਾਣਕਾਰੀ ਇਕੱਤਰ ਕੀਤੀ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਦੱਸਿਆ I ਇੱਕ ਦੋਹਰੇ ਜਾਸੂਸ ਸਾਥੀ ਕਾਰਨ ਇਹ ਫੜਿਆ ਗਿਆ I ਪੁਲਿਸ ਤੇ ਫੌਜ ਦੇ ਅਧਿਕਾਰੀਆਂ ਨੇ ਪੁੱਛਗਿੱਛ ਕਰਨ ਵੇਲੇ ਉਸ ਨੂੰ ਬਹੁਤ ਭਿਆਨਕ ਤਸੀਹੇ ਦਿੱਤੇ I ਉਸ ਨੇ ਉਸਦੇ ਕਈ ਸਾਥੀ ਪਾਗਲ ਹੋ ਗਏ ਅਤੇ ਕਈਆਂ ਨੇ ਜਾਨਾਂ ਦੇ ਦਿੱਤੀਆਂ I ਭਾਸਕਰ ਨੇ ਉਹਨਾਂ ਦਾ ਵਰਨਣ ਅਜਿਹੇ ਢੰਗ ਨਾਲ ਕੀਤਾ ਕਿ ਪੜ੍ਹ ਕੇ ਜਿਸਮ ਦੇ ਲੂੰ ਕੰਡੇ ਖੜੇ ਅਤੇ ਕੰਗਰੋੜ ਸੁੰਨ ਹੋਣ ਲੱਗਦੀ ਹੈ। ਪੁਸਤਕ ਵਿੱਚ ਡਾਕੂਆਂ, ਕੋਠੇ ਵਾਲੀਆਂ ਤੇ ਉਹਨਾਂ ਦੇ ਦਲਾਲਾਂ ਤੇ ਸਮੱਗਲਰਾਂ ਦਾ ਦਿਲਚਸਪ ਜ਼ਿਕਰ ਹੈ , ਜੋ ਉਹਨੂੰ ਜੇਲ ਵਿੱਚ ਮਿਲੇ I ਪਾਕਿਸਤਾਨ ਵਿੱਚ ਉਸਦੇ ਕੰਮ ਕਰਨ ਦਾ ਬਹੁਤਾ ਸਮਾਂ ਉਹ ਸੀ ਜਦੋਂ ਯਹੀਆ ਖਾਨ ਦੀ ਹਕੂਮਤ ਸੀ I ਉਹਨੇ ਭੁੱਟੋ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਵੀ ਵੇਖਿਆ ਤੇ ਜੇਲ ਦੇ ਵਿੱਚ ਕੈਦੀ ਰੂਪ ਵਿੱਚ ਵੀ I ਮੂਲ ਹਿੰਦੀ ਤੋਂ ਪੰਜਾਬੀ ਵਿੱਚ ਇਸਦਾ ਅਨੁਵਾਦ ਪੜ੍ਹਨ ਯੋਗ ਹੈ ਉਹਨਾਂ ਪਾਠਕਾਂ ਨੂੰ ਪੜ੍ਹਨ ਦੀ ਸਿਫਾਰਿਸ਼ ਕਰਦਾ ਹਾਂ ਜੋ ਮਾਨਸਿਕ ਤੇ ਖੌਫਨਾਕ ਲਿਖਤਾਂ ਨੂੰ ਬਰਦਾਸ਼ਤ ਕਰ ਸਕਦੇ ਹੋਣ -ਖੁਸ਼ਵੰਤ ਸਿੰਘ

ਤਿੰਨ ਕਿਤਾਬਾਂ
17/07/2026

ਤਿੰਨ ਕਿਤਾਬਾਂ

ਪੰਥ ਦਾ ਵਾਲੀ ਹਰਿੰਦਰ ਸਿੰਘ ਮਹਿਬੂਬ ਇੱਕ ਦਿਨ ਡੱਲਾ ਗੁਰੂ ਜੀ ਦੇ ਕੋਲ ਬੈਠਾ ਆਪਣੇ ਅਲਬੇਲੇ ਪਰ ਅੱਥਰੇ ਅੰਦਾਜ਼ ਵਿੱਚ ਬੀਤੇ ਦੀਆਂ ਗੱਲਾਂ ਕਰ ਰਿਹਾ...
05/07/2026

ਪੰਥ ਦਾ ਵਾਲੀ
ਹਰਿੰਦਰ ਸਿੰਘ ਮਹਿਬੂਬ

ਇੱਕ ਦਿਨ ਡੱਲਾ ਗੁਰੂ ਜੀ ਦੇ ਕੋਲ ਬੈਠਾ ਆਪਣੇ ਅਲਬੇਲੇ ਪਰ ਅੱਥਰੇ ਅੰਦਾਜ਼ ਵਿੱਚ ਬੀਤੇ ਦੀਆਂ ਗੱਲਾਂ ਕਰ ਰਿਹਾ ਸੀ। ਅਨੰਦਪੁਰ, ਸਰਸੇ ਤੇ ਚਮਕੌਰ ਦੀਆਂ ਜੰਗਾਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੇ ਸਿੰਘਾਂ ਦੀਆਂ ਬੇਮਿਸਾਲ ਕੁਰਬਾਨੀਆਂ ਦਾ ਜ਼ਿਕਰ ਚੱਲ ਰਿਹਾ ਸੀ। ਜਦੋਂ ਡੱਲਾ ਇਸ ਗੱਲ ਦਾ ਅਫ਼ਸੋਸ ਕਰਨ ਲੱਗਾ ਕਿ ਕਦੇ ਗੁਰੂ ਜੀ ਨੇ ਉਸ ਦੇ ਕੱਦਾਵਰ ਸੂਰਮੇ ਅਨੰਦਪੁਰ ਦੀਆਂ ਜੰਗਾਂ ਵਿੱਚ ਬੁਲਾਏ ਹੁੰਦੇ ਤਾਂ ਇਹ ਹਾਲ ਨਾ ਹੁੰਦਾ । ਸਖੀ ਦਾਤਾ ਜੀ ਡੱਲੇ ਦੇ ਉਸ ਭੋਲੇ ਅਭਿਮਾਨ ਉੱਤੇ ਮੁਸਕਰਾਏ ਅਤੇ ਉਸ ਦੀ ਅਪਣੱਤ ਦੀ ਕਦਰ ਕਰਦੇ ਹੋਏ ਪਿਆਰ ਨਾਲ ਬੋਲੇ 'ਡੱਲਿਆ ਤੇਰੇ ਸੂਰਮੇ ਬਹਾਦਰ ਹਨ ਪਰ ਮੇਰੇ ਖਾਲਸੇ ਵਾਂਗ ਉਹ ਸਵਾ ਲੱਖ ਨਾਲ ਇਕੱਲੇ ਕੱਲੇ ਲੜਨ ਵਾਲੇ ਨਹੀਂ, ਉਹਨਾਂ ਨੇ ਤਾਂ ਖੰਡੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਗੁਰੂ ਦੀ ਰੀਝ ਤੋਂ ਅਣਜਾਣ ਹਨ ਅਤੇ ਨਾਮ ਦੀਆਂ ਬਰਕਤਾਂ ਤੋਂ ਕੋਰੇ ਹਨ। ਡੱਲੇ ਨੇ ਤਕਰਾਰ ਕੀਤੀ ,'ਪਰ ਪਾਤਸ਼ਾਹ ਲੜਨਾ ਤਾਂ ਬਾਹਾਂ ਦੇ ਜ਼ੋਰ ਨਾਲ ਹੈ।' ਗੁਰੂ ਜੀ ਨੇ ਕਿਸੇ ਨਵੇਲੇ ਅਲਾਹੀ ਰੰਗ ਵਿੱਚ ਇਸ਼ਾਰਾ ਕੀਤਾ ,' ਡੱਲਿਆ ਠੀਕ ਸਰੀਰਾਂ ਨੇ ਲੜਨਾ ਹੈ ਪਰ ਸਰੀਰਾਂ ਨੂੰ ਵੇਖ ਕੇ ਬਾਦਸ਼ਾਹੀਆਂ ਨਹੀਂ ਕੰਬਦੀਆਂ ਬਾਦਸ਼ਾਹੀਆਂ ਖਾਲਸੇ ਦੀ ਰੂਹ ਦੇ ਜ਼ੋਰ ਨਾਲ ਕੰਬਦੀਆਂ ਹਨ ਤੇ ਰੂਹ ਦੇ ਜ਼ੋਰ ਨਾਲ ਬਖਸ਼ਿਸ਼ ਗੁਰੂ ਨਾਨਕ ਦੇ ਘਰੋਂ ਖੰਡੇ ਦੇ ਅੰਮ੍ਰਿਤ ਵਿੱਚੋਂ ਮਿਲਦੀ ਹੈ।'

16/06/2026

ਪੰਜਾਬੀ ਵਿੱਚ ਸਮੁੰਦਰ ਦੇ ਬਾਰੇ ਇੱਕੋ ਇੱਕ ਕਿਤਾਬ ਮਿਲਦੀ ਹੈ ਪਰ ਇਹ ਹੈ ਬਹੁਤ ਸਿਰਾ I 'ਸਮੁੰਦਰਨਾਮਾ'  ਛੱਲਾ ਨਾਲ ਗੱਲਾਂ ਪਿਛਲੇ ਇੱਕ ਸਾਲ ਤੋਂ ਮ...
07/04/2026

ਪੰਜਾਬੀ ਵਿੱਚ ਸਮੁੰਦਰ ਦੇ ਬਾਰੇ ਇੱਕੋ ਇੱਕ ਕਿਤਾਬ ਮਿਲਦੀ ਹੈ ਪਰ ਇਹ ਹੈ ਬਹੁਤ ਸਿਰਾ I 'ਸਮੁੰਦਰਨਾਮਾ' ਛੱਲਾ ਨਾਲ ਗੱਲਾਂ ਪਿਛਲੇ ਇੱਕ ਸਾਲ ਤੋਂ ਮੈਂ ਇਹਨੂੰ ਲਿਆ ਕੇ ਰੱਖੀ ਬੈਠਾ ਸੀ ਪੜ੍ਹਨ ਦਾ ਸਮਾਂ ਨਹੀਂ ਲੱਗਿਆ ਤੇ ਹੁਣ ਜਦੋਂ ਪੜਨੀ ਸ਼ੁਰੂ ਕੀਤੀ ਫੇਰ ਹੋਰ ਕੁਝ ਯਾਦ ਨਹੀਂ ਰਿਹਾ I ਭਾਸ਼ਾ ਵਿਭਾਗ ਦੇ ਵੱਲੋਂ ਡਾਕਟਰ ਐਮ ਐਸ ਰੰਧਾਵਾ ਪੁਰਸਕਾਰ 2024 ਚ ਇਸ ਕਿਤਾਬ ਨੂੰ ਪ੍ਰਾਪਤ ਹੋਇਆ ਤੇ ਬਾਈ ਪਰਮਜੀਤ ਮਾਨ ਹੋਰਾਂ ਨੇ ਜਿੰਨੇ ਵਧੀਆ ਤਰੀਕੇ ਨਾਲ ਸਮੁੰਦਰ ਦੇ ਬਾਰੇ ਲਿਖਿਆ ਬਸ ਐ ਲੱਗਦਾ ਨਾਲ ਨਾਲ ਹੀ ਯਾਤਰਾ ਕਰਦੇ ਫਿਰਦੇ ਹੋਈਏ I
ਜੇ ਇਹ ਕਿਤਾਬ ਕਿਸੇ ਨੇ ਆਰਡਰ ਕਰਨੀ ਹੈ ਤਾਂ ਸਾਨੂੰ ਸੰਪਰਕ ਕਰ ਲਿਓ ਤੇ ਜਿਹਨੇ ਜਿਹਨੇ ਪੜ੍ਹੀ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਕੀ ਮੈਂ ਝੂਠ ਬੋਲਿਆ

ਦਰਾਵੜਾਂ ਦਾ ਦੁੱਲਾ / Dravadan da Dullaਮਨਜੀਤ ਸਿੰਘ ਰਾਜਪੁਰਾਉਹ ਉਹਨਾਂ ‘ਚ ਜੰਮਿਆ ਜਿੰਨ੍ਹਾਂ ਦੀ ਬਹੁ ਗਿਣਤੀ ਅੱਜ ਵੀ ਉਸਦੇ ਕਹੇ ਮੁਤਾਬਕ ਜਾਨ...
27/03/2026

ਦਰਾਵੜਾਂ ਦਾ ਦੁੱਲਾ / Dravadan da Dulla
ਮਨਜੀਤ ਸਿੰਘ ਰਾਜਪੁਰਾ
ਉਹ ਉਹਨਾਂ ‘ਚ ਜੰਮਿਆ ਜਿੰਨ੍ਹਾਂ ਦੀ ਬਹੁ ਗਿਣਤੀ ਅੱਜ ਵੀ ਉਸਦੇ ਕਹੇ ਮੁਤਾਬਕ ਜਾਨਵਰਾਂ ਵਰਗੀ ਜਿੰਦਗੀ ਬਤੀਤ ਕਰ ਰਹੀ ਹੈ। ਛੂਆ-ਛਾਤ ਦੀ ਗੱਲ ਤਾਂ ਆਮ ਹੀ ਸਭ ਨੇ ਸੁਣੀ ਹੋਵੇਗੀ ਪਰ ਤਾਮਿਲਨਾਡੂ ਚ ਅਜਿਹੇ ਲੋਕ ਵੀ ਰਹਿੰਦੇ ਹਨ ਜਿਨਾਂ ਨੂੰ ਵੇਖਣਾ ਵੀ ਪਾਪ ਮੰਨਿਆ ਜਾਂਦਾ ਸੀ ਸੋ ਅਜਿਹੀ ਧਰਤੀ ਤੇ ਮਦਰਾਸ ਤੋਂ 600 ਕਿਲੋਮੀਟਰ ਦੂਰ ਤੁਤੂਕੁੜੀ ਵਿੱਚ ਜੀਵਨ ਸਿੰਘ ਦਾ ਜਨਮ ਕੈਥੋਲਿਕ ਇਸਾਈ ਪਰਿਵਾਰ ਵਿੱਚ ਹੋਇਆ । ਉਸ ਦਾ ਇੱਕ ਭਰਾ ਪਾਦਰੀ ਹੈ ਇੱਕ ਭੈਣ ਨਨ ਹੈ। ਉਸਦੀ ਘਰਵਾਲੀ ਵੀ ਇਸਾਈ ਮੱਤ ਵਿੱਚ ਯਕੀਨ ਰੱਖਦੀ ਹੈ ਉਸ ਨੂੰ ਪਹਿਲੀ ਵਾਰ ਓਸ਼ੋ ਦੀ ਕਿਤਾਬ ਪੜ੍ਹ ਕੇ ਸਿੱਖਾਂ ਬਾਰੇ ਪਤਾ ਲੱਗਿਆ ਫਿਰ ਜਦੋਂ ਉਸਨੇ ਕਾਂਸੀ ਰਾਮ ਦੇ ਭਾਸ਼ਣ ਸੁਣੇ ਤਾਂ ਉਸਨੂੰ ਮਹਿਸੂਸ ਹੋਇਆ ਕਿ ਉਸ ਵਰਗੇ ਕਰੋੜਾਂ ਲੋਕਾਂ ਦੀ ਮੁਕਤੀ ਸਿਰਫ ਸਿੱਖੀ ਵਿੱਚ ਹੈ । ਸਿੱਖੀ ਨਿਮਾਣਿਆ ਨਿਤਾਣਿਆਂ ਨੂੰ ਤਖਤ ਦੇ ਮਾਲਕ ਬਣਾਉਣਾ ਚਾਹੁੰਦੀ ਹੈ , ਬੱਸ ਇਹੀ ਚੀਜ਼ ਹੈ ਜਿਸ ਨੇ ਜੀਵਨ ਕੁਮਾਰ ਨੂੰ ਜੀਵਨ ਸਿੰਘ ਬਣਾ ਦਿੱਤਾ ਉਹ ਕਹਿੰਦਾ ਹੈ ਕਿ ਅੰਬੇਡਕਰ ਨੇ ਇਹੀ ਕੀਤਾ ਕਿ ਉਹ ਮਨੋਵਾਦੀਆਂ ਕੋਲੋਂ ਕੁਝ ਸਹੂਲਤਾਂ ਲੈਣ ਵਿੱਚ ਸਫਲ ਹੋ ਗਿਆ ਪਰ ਸਾਡੀ ਮੁਕਤੀ ਦਾ ਅਸਲੀ ਦਿਨ ਤਾਂ 1699 ਈਸਵੀ ਵਿਸਾਖੀ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਰਾਜੇ ਬਣਾਇਆ ਸੀ ਤੁਤੂਕੜੀ ਵਿੱਚ ਜਦੋਂ ਉਹ ਪੱਗ ਬੰਨ ਕੇ ਵਿਚਰਦਾ ਤਾਂ ਲੋਕ ਸੋਚਦੇ ਆ ਕਿ ਉਹ ਸਿੱਖ ਹੈ ਪੰਜਾਬੀ ਜਾਂ ਹਿੰਦੀ ਬੋਲੇਗਾ ਪਰ ਜਦੋਂ ਉਹ ਫਰਾਟੇਦਾਰ ਤਾਮਲ ਬੋਲਦਾ ਤੇ ਹਰ ਕੋਈ ਹੈਰਾਨ ਹੁੰਦਾ ਜੀਵਨ ਸਿੰਘ ਕਹਿੰਦਾ ਪੰਜਾਬ ਦੇ ਬਹੁਤ ਸਿੱਖ ਆਗੂ ਦਿੱਲੀ ਦੀਆਂ ਜੁੱਤੀਆਂ ਚੱਟ ਰਹੇ ਹਨ ਉਹ ਕਾਂਗਰਸ , ਭਾਜਪਾ ,ਆਮ ਆਦਮੀ , ਕਾਮਰੇਡਾਂ ਸਭ ਨੂੰ ਬ੍ਰਾਹਮਣਵਾਦ ਦਾ ਥੰਮ ਕਹਿੰਦਾ ਉਹ ਮੰਨਦਾ ਕਿ ਮਨੋਵਦੀ ਨੇਤਾ ਅੰਬੇਡਕਰਵਾਦੀਆਂ ਮੁਸਲਮਾਨਾਂ ਇਸਾਈਆਂ ਤੋਂ ਨਹੀਂ ਡਰਦੀ ਜਦੋਂ ਉਹ ਦਾਨ ਪ੍ਰਾਰਥਨਾਵਾਂ ਦੀਆਂ ਹੱਦਾਂ ਅੰਦਰ ਰਹਿੰਦੇ ਹਨ ਸਗੋਂ ਇਹ ਤਾਂ ਸਿੱਖਾਂ ਤੋਂ ਡਰਦੇ ਆ ਜੋ ਪ੍ਰਭੂ ਸੱਤਾ ਲਈ ਲੜਦੇ ਹਨ ਗੁਰੂਆਂ ਨੇ ਸਾਨੂੰ ਨਿਮਾਣਿਆਂ ਨੂੰ ਪਾਤਸ਼ਾਹੀ ਦੇਣ ਦੀ ਗੱਲ ਕਹੀ ਹੈ ਅਸੀਂ ਬੇਗਮਪੁਰਾ ਖਾਲਸਾ ਰਾਜ ਕਾਇਮ ਕਰਕੇ ਗੁਰੂ ਦੇ ਬਖਸ਼ੇ ਨਿਸ਼ਾਨ ਚਲਾਵਾਂਗੇ।
ਚੰਗੀਆਂ ਕਿਤਾਬਾਂ ਮੰਗਵਾਉਣ ਲਈ ਸਾਨੂੰ ਸੰਪਰਕ ਕਰੋ I 094175 094175 25762

ਦੋਸਤੋ  ਇਹ  ਸਾਡਾ Whatsapp Channel ਹੈ,  ਜਿੱਥੇ  ਚੰਗੀਆਂ  ਕਿਤਾਬਾਂ  ਦੀ  ਜਾਣਕਾਰੀ  ਹੋਵੇਗੀ I ਸਿਰਫ਼  ਇੱਕ  click ਨਾਲ  ਜੁੜ  ਸਕਦੇ  ਹੋ ...
16/02/2026

ਦੋਸਤੋ ਇਹ ਸਾਡਾ Whatsapp Channel ਹੈ, ਜਿੱਥੇ ਚੰਗੀਆਂ ਕਿਤਾਬਾਂ ਦੀ ਜਾਣਕਾਰੀ ਹੋਵੇਗੀ I ਸਿਰਫ਼ ਇੱਕ click ਨਾਲ ਜੁੜ ਸਕਦੇ ਹੋ
https://whatsapp.com/channel/0029Vb76SiCDDmFaR9C3nO1c

Follow Book Planet Poohla's WhatsApp Channel. ਜੇ ਤੁਸੀਂ ਚੰਗੀਆਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੋ ਤਾਂ ਤੁਸੀਂ ਸਹੀ ਪਲੇਟਫਾਰਮ ਤੇ ਹੋ I ਅਸੀਂ ਪੂਰੀ ਦੁਨੀਆ ਚ ਕਿਤਾਬਾਂ ਸਪਲਾਈ ਕਰਦੇ ਹਾਂ I
Book Planet Poohla
www.vrke.in
+ 91 94175 25762. Join 90 followers for the latest updates.

ਹੋਰ ਵਧੀਆ ਕਿਤਾਬਾਂ ਸਾਡੀ ਕੈਟਾਲੋਗ ਵਿੱਚ ਸ਼ਾਮਿਲ ।  ਮੰਗਵਾਉਣ ਲਈ ਵਟਸ ਕਰੋ 94175 25762 ਬੁੱਕ ਪਲਾਨੇਟ ਪੂਹਲਾ
09/01/2026

ਹੋਰ ਵਧੀਆ ਕਿਤਾਬਾਂ ਸਾਡੀ ਕੈਟਾਲੋਗ ਵਿੱਚ ਸ਼ਾਮਿਲ । ਮੰਗਵਾਉਣ ਲਈ ਵਟਸ ਕਰੋ 94175 25762
ਬੁੱਕ ਪਲਾਨੇਟ ਪੂਹਲਾ

Address

Bathinda

Website

Alerts

Be the first to know and let us send you an email when Book Planet Poohla posts news and promotions. Your email address will not be used for any other purpose, and you can unsubscribe at any time.

Shortcuts

Share