Sikh Nation

Sikh Nation God Is One

ਜਨਮ ਦਿਨ ਮੁਬਾਰਕ ਪੰਥ ਦੇ ਸਿਰਮੌਰ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਜੀਗਿਆਨੀ ਸੋਹਣ ਸਿੰਘ ਸੀਤਲ (੭ ਅਗਸਤ-੧੯੦੯-੨੩ ਸਿਤੰਬਰ ੧੯੯੮) ਪੰਜਾਬ ਦੇ ਪ੍ਰਸ...
08/09/2026

ਜਨਮ ਦਿਨ ਮੁਬਾਰਕ ਪੰਥ ਦੇ ਸਿਰਮੌਰ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਜੀ

ਗਿਆਨੀ ਸੋਹਣ ਸਿੰਘ ਸੀਤਲ (੭ ਅਗਸਤ-੧੯੦੯-੨੩ ਸਿਤੰਬਰ ੧੯੯੮) ਪੰਜਾਬ ਦੇ ਪ੍ਰਸਿੱਧ ਢਾਡੀ, ਕਵੀ, ਕਹਾਣੀਕਾਰ, ਨਾਵਲਕਾਰ ਅਤੇ ਖੋਜ-ਲੇਖਕ ਸਨ । ਉਨ੍ਹਾਂ ਦਾ ਜਨਮ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿਖੀ ।੧੯੩੦ ਈ. ਵਿਚ ਉਨ੍ਹਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਅਤੇ ੧੯੩੩ ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ੧੯੩੫ ਈ. ਵਿਚ ਉਨ੍ਹਾਂ ਨੇ ਇਕ ਢਾਡੀ ਜਥਾ ਬਣਾਇਆ।ਉਹ ਪੜ੍ਹੇ-ਲਿਖੇ ਸਨ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਰਖਦੇ ਸਨ । ਉਨ੍ਹਾਂ ਦੇ ਪ੍ਰਸਿੱਧ ਪਰਸੰਗ: ਸੀਤਲ ਕਿਰਣਾਂ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਹੁਲਾਰੇ ਆਦਿ ਹਨ ।ਉਨ੍ਹਾਂ ਨੇ ਕੁਲ ੨੨ ਨਾਵਲ ਲਿਖੇ ਹਨ। ਜਿਨ੍ਹਾਂ ਵਿੱਚੋਂ ਜੰਗ ਜਾਂ ਅਮਨ, ਤੂਤਾਂ ਵਾਲਾ ਖੂਹ ਅਤੇ ਜੁੱਗ ਬਦਲ ਗਿਆ ਪ੍ਰਸਿੱਧ ਹਨ । ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ ਕਾਰਜ—ਪੰਜ ਜਿਲਦਾਂ ਵਿਚ 'ਸਿੱਖ ਇਤਿਹਾਸ ਦੇ ਸੋਮੇ' ਹੈ ।ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਵਿੱਚ ਕੇਸਰੀ ਦੁਪੱਟਾ, ਜਦੋਂ ਮੈਂ ਗੀਤ ਲਿਖਦਾ ਹਾਂ ਆਦਿ

06/24/2026

ਧਰਮ ਯੁੱਧ ਮੋਰਚੇ ਲਈ ਯਤਨ

ਮੋਰਚਾ ਸ਼ਬਦ ਫ਼ਾਰਸੀ ਦੇ ‘ਮੂਰਚਾਲ’ ਸ਼ਬਦ ਤੋਂ ਨਿਕਲਿਆ ਹੈ ਜਿਸ ਦਾ ਅਰਥ ਉਸ ਖਾਈ ਜਾਂ ਟੋਏ ਤੋਂ ਲਿਆ ਜਾਂਦਾ ਹੈ ਜਿਹੜਾ ਕਿ ਕਿਲ੍ਹੇ ਦੇ ਦੁਆਲੇ ਪੁੱਟਿਆ ਜਾਂਦਾ ਹੈ। ਇਸ ਖਾਈ ਵਿਚ ਕਿਲ੍ਹੇ ਦੀ ਸੁਰੱਖਿਆ ਲਈ ਫ਼ੌਜੀ ਲੰਮੇ ਪੈ ਕੇ ਹਮਲਾਵਰਾਂ ਦਾ ਮੁਕਾਬਲਾ ਕਰਦੇ ਹਨ ਅਤੇ ਉਹਨਾਂ ਨੂੰ ਕਿਲ੍ਹੇ ਵਿਚ ਵੜਨ ਤੋਂ ਰੋਕਦੇ ਹਨ।

ਸਿੱਖਾਂ ਵਿਚ ਇਹ ਸ਼ਬਦ ਵੀਹਵੀਂ ਸਦੀ ਦੇ ਅਰੰਭ ਤੋਂ ਦੇਖਣ ਨੂੰ ਮਿਲਦਾ ਹੈ। ਫ਼ੌਜ ਅਤੇ ਸਿੱਖਾਂ ਦੇ ਮੋਰਚਿਆਂ ਵਿਚ ਵੱਡਾ ਫ਼ਰਕ ਇਹ ਹੈ ਕਿ ਜਿੱਥੇ ਫ਼ੌਜ ਸ਼ਸਤਰਬੱਧ ਹੋ ਕੇ ਬਾਹਰੀ ਹਮਲਾਵਰਾਂ ਨੂੰ ਰੋਕਣ ਦਾ ਯਤਨ ਕਰਦੀ ਹੈ, ਉੱਥੇ ਸਿੱਖਾਂ ਦੇ ਮੋਰਚੇ ਸ਼ਾਂਤਮਈ ਅਤੇ ਪੁਰ-ਅਮਨ ਢੰਗ ਨਾਲ ਸਰਕਾਰ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਲਗਾਏ ਜਾਂਦੇ ਸਨ, ਜਿਨ੍ਹਾਂ ਦਾ ਉਦੇਸ਼ ਕਸ਼ਟ ਅਤੇ ਜ਼ੁਲਮ ਸਹਿ ਕੇ ਸਰਕਾਰ ਨੂੰ ਇਹ ਅਹਿਸਾਸ ਕਰਾਉਣਾ ਸੀ ਕਿ ਉਹ ਸਿੱਖਾਂ ਦੇ ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੋਣ ਅਤੇ ਉਹਨਾਂ ਵਿਰੁੱਧ ਲਏ ਗਏ ਸਮੂਹ ਫੈਸਲੇ ਵਾਪਸ ਲਏ ਜਾਣ। ਜਦੋਂ ਤੱਕ ਸਰਕਾਰ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ, ਇਹ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰਹਿੰਦੇ ਹਨ।

ਸਿੱਖਾਂ ਵਿਚ ‘ਮੋਰਚਾ’ ਸ਼ਬਦ 1920 ਦੌਰਾਨ ਚੱਲੀ ਗੁਰਦੁਆਰਾ ਸੁਧਾਰ ਲਹਿਰ ਦੇ ਸਮੇਂ ਤੋਂ ਪ੍ਰਚੱਲਿਤ ਹੋਇਆ ਜਦੋਂ ਸਿੱਖਾਂ ਨੇ ਗੁਰਧਾਮਾਂ ਨੂੰ ਮਹੰਤਾਂ ਤੋਂ ਅਜ਼ਾਦ ਕਰਾਉਣ ਲਈ ਮੋਰਚੇ ਲਾਏ ਸਨ। ਪੰਜਾਬ ਵਿਚ 4 ਤਰ੍ਹਾਂ ਦੇ ਮੋਰਚੇ ਪ੍ਰਮੁਖ ਤੌਰ ’ਤੇ ਦੇਖਣ ਨੂੰ ਮਿਲਦੇ ਹਨ :

ਗੁਰਧਾਮਾਂ ਸੰਬੰਧੀ : ਚਾਬੀਆਂ ਦਾ ਮੋਰਚਾ (1921), ਗੁਰੂ ਕੇ ਬਾਗ਼ ਦਾ ਮੋਰਚਾ (1922), ਜੈਤੋਂ ਦਾ ਮੋਰਚਾ (1923-25), ਭਾਈ ਫੇਰੂ ਦਾ ਮੋਰਚਾ (1924) ਦਿੱਲੀ ਦੇ ਗੁਰਧਾਮਾਂ ਨੂੰ ਸਰਕਾਰੀ ਦਖ਼ਲ ਤੋਂ ਬਚਾਉਣ ਲਈ ਲਗਾਇਆ ਗਿਆ ਦਿੱਲੀ ਮੋਰਚਾ (1971)।

ਪੰਜਾਬ ਦੀਆਂ ਮੰਗਾਂ ਸੰਬੰਧੀ : ਪੰਜਾਬੀ ਸੂਬਾ ਮੋਰਚਾ (1955-66), ਧਰਮ ਯੁੱਧ ਮੋਰਚਾ (1982)

ਦੇਸ਼ ਸੰਬੰਧੀ : ਡੈਮੋਕਰੇਸੀ ਬਚਾਉ ਮੋਰਚਾ (1975)

ਕਿਸਾਨਾਂ ਸੰਬੰਧੀ : ਕਿਸਾਨ ਮੋਰਚਾ, ਦਿੱਲੀ (2020-21)।

ਸਿੱਖਾਂ ਵੱਲੋਂ ਮੋਰਚੇ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਲਗਾਏ ਜਾਂਦੇ ਰਹੇ ਹਨ। ਜਦੋਂ ਵੀ ਕੋਈ ਮੋਰਚਾ ਅਰੰਭ ਕੀਤਾ ਜਾਂਦਾ ਰਿਹਾ ਹੈ ਤਾਂ ਉਸ ਦੀ ਸਫ਼ਲਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਅਰਦਾਸ ਕੀਤੀ ਜਾਂਦੀ ਹੈ। ਇਸ ਦਾ ਵੱਡਾ ਕਾਰਨ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਅਜਿਹਾ ਕਰਨ ਨਾਲ ਵਿਸ਼ੇਸ਼ ਤਰ੍ਹਾਂ ਦੀ ਸ਼ਕਤੀ ਦਾ ਸੰਚਾਰ ਹੁੰਦਾ ਹੈ ਜਿਹੜੀ ਕਿ ਕਿਸੇ ਵੀ ਮੋਰਚੇ ਦੀ ਸਫ਼ਲਤਾ ਵਿਚ ਸਹਾਈ ਹੁੰਦੀ ਹੈ ਅਤੇ ਜਦੋਂ ਮੋਰਚਾ ਸਫ਼ਲਤਾ ਪੂਰਵਕ ਸੰਪੂਰਨ ਹੋ ਜਾਂਦਾ ਹੈ ਤਾਂ ਵੀ ਅਰਦਾਸ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ।
ਵੀਹਵੀਂ ਸਦੀ ਦੇ ਮੁੱਢ ਵਿਚ ਸ਼ੁਰੂ ਹੋਏ ਮੋਰਚੇ ਸਿੱਖ ਸਿਧਾਤਾਂ, ਪਰੰਪਰਾਵਾਂ, ਸੰਸਥਾਵਾਂ ਅਤੇ ਵਿਸ਼ਵਾਸ ਨੂੰ ਬਾਹਰੀ ਹਮਲਿਆਂ ਤੋਂ ਸੁਰੱਖਿਅਤ ਰੱਖਣ ਲਈ ਵਿਧੀਵਤ ਢੰਗ ਨਾਲ ਚਲਾਏ ਗਏ ਸਨ।

ਇਹਨਾਂ ਮੋਰਚਿਆਂ ਦਾ ਵੱਡਾ ਕਾਰਨ ਸਿੰਘ ਸਭਾ ਲਹਿਰ ਸੀ ਜਿਹੜੀ ਕਿ 1873 ਵਿਚ ਉਸ ਸਮੇਂ ਅਰੰਭ ਹੋਈ, ਜਦੋਂ ਫਰਵਰੀ 1873 ਵਿਚ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਬੱਚਿਆਂ – ਆਯਾ ਸਿੰਘ, ਅਤਰ ਸਿੰਘ, ਸਾਧੂ ਸਿੰਘ ਅਤੇ ਸੰਤੋਖ ਸਿੰਘ – ਨੇ ਈਸਈ ਧਰਮ ਵਿਚ ਪ੍ਰਵੇਸ਼ ਕਰਨ ਦਾ ਐਲਾਨ ਕਰ ਦਿੱਤਾ। ਸੁਹਿਰਦ ਸਿੱਖਾਂ ਲਈ ਇਹ ਚਿੰਤਾ ਦੀ ਗੱਲ ਸੀ ਜਿਨ੍ਹਾਂ ਨੇ ਇਕੱਤਰ ਹੋ ਕੇ ਇਸ ਦਿਸ਼ਾ ਵਿਚ ਚਿੰਤਨ ਅਰੰਭ ਕੀਤਾ ਕਿ ਨੌਜਵਾਨਾਂ ਵਿਚ ਸਿੱਖੀ ਪ੍ਰਤੀ ਪੈਦਾ ਹੋ ਰਹੀ ਨਿਰਾਸ਼ਾ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਅਕਤੂਬਰ 1873 ਵਿਚ ਸ੍ਰੀ ਗੁਰ ਸਿੰਘ ਸਭਾ ਦਾ ਗਠਨ ਕੀਤਾ ਗਿਆ ਜਿਸ ਦਾ ਉਦੇਸ਼ ਸਿੱਖ ਨੌਜਵਾਨਾਂ ਵਿਚ ਗੁਰਮਤਿ ਚੇਤਨਾ ਪੈਦਾ ਕਰਨਾ ਸੀ। ਇਸ ਲਹਿਰ ਦੇ ਯਤਨਾਂ ਸਦਕਾ ਜਿਹੜੀ ਚੇਤਨਾ ਪੈਦਾ ਹੋਈ ਉਸ ਨੇ ਸਿੱਖਾਂ ਦਾ ਧਿਆਨ ਉਹਨਾਂ ਕੁਰੀਤੀਆਂ ਵੱਲ ਲਗਾਇਆ ਜਿਹੜੀਆਂ ਕਿ ਪ੍ਰਬੰਧਕਾਂ ਵੱਲੋਂ ਧਰਮ ਦੀ ਆੜ ਵਿਚ ਕੀਤੀਆਂ ਜਾ ਰਹੀਆਂ ਸਨ।

ਜਦੋਂ ਸਿੱਖ, ਗੁਰਦੁਆਰਿਆਂ ਦੇ ਮਹੰਤਾਂ ਵੱਲੋਂ ਕੀਤੀਆਂ ਜਾ ਰਹੀਆਂ ਕੁਰੀਤੀਆਂ ਪ੍ਰਤੀ ਚੇਤਨ ਹੋਏ ਤਾਂ ਉਹਨਾਂ ਨੇ ਇਸ ਨੂੰ ਰੋਕਣ ਦਾ ਯਤਨ ਕੀਤਾ। ਮਹੰਤ ਵਧੇਰੇ ਤਾਕਤਵਰ ਸਨ ਅਤੇ ਉਹਨਾਂ ਦੇ ਸਰਕਾਰ ਨਾਲ ਚੰਗੇ ਸੰਬੰਧ ਸਨ ਜਿਸ ਕਰਕੇ ਥੋੜ੍ਹੇ-ਬਹੁਤ ਸਿੱਖਾਂ ਵੱਲੋਂ ਕੀਤੇ ਜਾਣ ਵਾਲੇ ਯਤਨ ਕਾਫ਼ੀ ਨਹੀਂ ਸਨ। ਇਸ ਦਿਸ਼ਾ ਵਿਚ ਲੋਕ ਲਹਿਰ ਖੜੀ ਕਰਨ ਦੀ ਲੋੜ ਸੀ। ਸਿੱਖਾਂ ਨੇ ਸਭ ਤੋਂ ਪਹਿਲਾਂ ਗੁਰਮਤਿ ਸਿਧਾਂਤਾਂ ਨੂੰ ਅਮਲ ਵਿਚ ਲਿਆਉਣ ਲਈ ਯਤਨ ਅਰੰਭ ਕੀਤਾ ਜਿਸ ਦੇ ਸਿੱਟੇ ਵਜੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ-ਸੰਭਾਲ ਉਹਨਾਂ ਦੇ ਹੱਥ ਆ ਗਈ ਸੀ। ਮੌਜੂਦਾ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ ਨੇ ਸਿੱਖਾਂ ਨੂੰ ਨਿਰਾਸ਼ ਕਰਨ ਦੀ ਥਾਂ ਹੋਰ ਵਧੇਰੇ ਮਜ਼ਬੂਤੀ ਅਤੇ ਚੜ੍ਹਦੀਕਲਾ ਪ੍ਰਦਾਨ ਕਰ ਦਿੱਤੀ ਸੀ। ਭਾਵੇਂ ਕਿ ਇਸ ਘਟਨਾ ਵਿਚ 150 ਤੋਂ ਵਧੇਰੇ ਸਿੱਖ ਸ਼ਹੀਦ ਹੋ ਗਏ ਸਨ ਪਰ ਫਿਰ ਵੀ ਇਹ ਕਿਹਾ ਗਿਆ ਕਿ ਸ਼ਹੀਦ ਸਿੱਖਾਂ ਨੇ ਆਪਣੇ ਖੂਨ ਨਾਲ ਮਹੰਤਾਂ ਨਰੈਣ ਦਾਸ ਦੀਆਂ ਕਰਤੂਤਾਂ ਨਾਲ ਅਪਵਿੱਤਰ ਹੋਏ ਗੁਰਧਾਮ ਨੂੰ ਪਵਿੱਤਰ ਕਰ ਦਿੱਤਾ ਹੈ।

ਇਸ ਘਟਨਾ ਤੋਂ ਬਾਅਦ ਦੋ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਦੋਂ ਸਿੱਖਾਂ ਦੀ ਧਾਰਮਿਕ ਭਾਵਨਾ ਦੀ ਪਰਖ ਹੋਈ ਸੀ। ਇਹਨਾਂ ਵਿਚੋਂ ਪਹਿਲੀ ਗੁਰੂ ਕਾ ਬਾਗ਼ ਮੋਰਚਾ ਸੀ ਜਿਸ ਵਿਚ ਸਰਕਾਰੀ ਅਧਿਕਾਰੀਆਂ ਦੇ ਹੁਕਮਾਂ ਅਧੀਨ ਸਿੱਖਾਂ ’ਤੇ ਬੇਹਤਾਸ਼ਾ ਜ਼ੁਲਮ ਕੀਤੇ ਗਏ ਸਨ। 1922 ਵਿਚ ਇਹ ਮੋਰਚਾ ਖਤਮ ਹੋਇਆ ਅਤੇ ਇਸ ਮੋਰਚੇ ਦੌਰਾਨ ਫੜੇ ਹੋਏ 5600 ਤੋਂ ਵਧੇਰੇ ਸਿੱਖਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸੇ ਤਰ੍ਹਾਂ ਜੈਤੋ ਦੇ ਮੋਰਚੇ ਲਈ 17 ਸ਼ਹੀਦੀ ਜਥੇ ਗਏ ਸਨ ਅਤੇ ਅਖੀਰ ਅਖੰਡ ਪਾਠ ਕਾਰਨ ਦੀ ਖੁੱਲ੍ਹ ਮਿਲਣ ’ਤੇ ਇਹ ਮੋਰਚਾ ਸਮਾਪਤ ਹੋ ਗਿਆ ਸੀ।

ਪੰਜਾਬ ਅਤੇ ਪੰਥ ਨੂੰ ਇਕ ਦੂਜੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਹੱਕਾਂ ਦੀ ਲੜਾਈ ਅਕਸਰ ਪੰਥ ਵੱਲੋਂ ਹੀ ਲੜੀ ਜਾਂਦੀ ਹੈ। ਭਾਵੇਂ ਕਿ ਇਸ ਵਿਚ ਦੂਜੇ ਧਰਮਾਂ ਦੇ ਲੋਕ ਵੀ ਸ਼ਾਮਲ ਹੁੰਦੇ ਹਨ ਪਰ ਉਹ ਵੀ ਆਪਣੇ ਆਪ ਨੂੰ ਪੰਥ ਨਾਲ ਹੀ ਸੰਬੰਧਿਤ ਸਮਝਣ ਲੱਗ ਪੈਂਦੇ ਹਨ। ਪੰਜਾਬੀ ਸੂਬੇ ਦੀ ਹੋਂਦ ਲਈ ਪੰਜਾਬ ਦੀਆਂ ਵਿਿਭੰਨ ਪਾਰਟੀਆਂ ਨਾਲ ਸੰਬੰਧਿਤ ਲੋਕ ਸ਼ਾਮਲ ਸਨ। 1982 ਵਿਚ ਪੰਜਾਬ ਦੀਆਂ ਮੰਗਾਂ ਮਨਵਾਉਣ ਲਈ ਲਗਾਇਆ ਗਿਆ ਧਰਮ ਯੁੱਧ ਮੋਰਚਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭਿਆ ਗਿਆ ਸੀ।

1975 ਵਿਚ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ ਅਕਾਲੀ ਦਲ ਨੇ ਇਸ ਦਾ ਵਿਰੋਧ ਕੀਤਾ ਸੀ। ਦੇਸ਼ ਵਿਚ ਲੋਕਤੰਤਰ ਦੀ ਸਥਾਪਤੀ ਲਈ ਉਹਨਾਂ ਨੇ ਸੰਤ ਹਰਚੰਦ ਲੌਂਗੋਵਾਲ ਦੀ ਅਗਵਾਈ ਵਿਚ ਡੈਮੋਕਰੇਸੀ ਬਚਾਉ ਮੋਰਚਾ ਅਰੰਭ ਕੀਤਾ ਤਾਂ ਇਸ ਦਾ ਐਲਾਨ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤਾ ਗਿਆ ਸੀ।
ਪੰਜਾਬ ਦੇ ਲੋਕਾਂ ਨੇ ਭਾਵੇਂ ਕਿਸੇ ਵੀ ਤਰ੍ਹਾਂ ਦਾ ਵੱਡਾ ਮੋਰਚਾ ਲਗਾਇਆ ਹੋਵੇ ਉਸ ਵਿਚ ਵਧੇਰੇ ਗਿਣਤੀ ਸਿੱਖਾਂ ਦੀ ਰਹੀ ਹੈ ਜਿਸ ਕਰਕੇ ਹਰ ਇਕ ਮੋਰਚੇ ਵਿਚ ਕਿਸੇ ਨਾ ਕਿਸੇ ਤਰ੍ਹਾਂ ਨਾਲ ਧਾਰਮਿਕ ਰੰਗ ਸ਼ਾਮਲ ਹੋ ਗਿਆ। ਪੰਜਾਬ ਦੇ ਲੋਕਾਂ ਦੇ ਬੋਲੇ, ਜੈਕਾਰੇ, ਲੰਗਰ ਅਤੇ ਦਸਤਾਰ ਹਰ ਇਕ ਮੋਰਚੇ ਦਾ ਹਿੱਸਾ ਰਹੇ ਹਨ ਜਿਸ ਕਰਕੇ ਉਹਨਾਂ ਨੂੰ ਸਿੱਖਾਂ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ।

2020-21 ਦੌਰਾਨ ਦਿੱਲੀ ਵਿਖੇ ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਭਾਰਤ ਦੇ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਮੋਰਚਾ ਲਗਾਇਆ ਸੀ। ਭਾਵੇਂ ਕਿ ਇਸ ਮੋਰਚੇ ਵਿਚ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਕਿਸਾਨ ਆਏ ਸਨ ਪਰ ਵਧੇਰੇ ਭਾਰੂ ਰੰਗ ਪੰਜਾਬ ਅਤੇ ਸਿੱਖਾਂ ਦਾ ਹੀ ਦੇਖਣ ਨੂੰ ਮਿਲਦਾ ਰਿਹਾ। ਇਸੇ ਰੰਗ ਨੂੰ ਦੇਖਦੇ ਹੋਏ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਸੰਬੰਧੀ ਪਾਰਲੀਮੈਂਟ ਵਿਚ ਪਾਸ ਕੀਤੇ ਤਿੰਨ ਬਿਲ 19 ਨਵੰਬਰ 2021 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਾਪਸ ਲਏ ਸਨ।

ਇਹ ਸਮੂਹ ਮੋਰਚੇ ਆਮ ਲੋਕਾਂ ਵਿਚ ਇਹ ਪ੍ਰਭਾਵ ਸਿਰਜਣ ਵਿਚ ਕਾਮਯਾਬ ਰਹੇ ਸਨ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਜਾਂ ਉਹਨਾਂ ਦੀਆਂ ਜਾਇਜ਼ ਮੰਗਾਂ ਜਾਂ ਅਧਿਕਾਰਾਂ ਪ੍ਰਤੀ ਸਰਕਾਰ ਸਹੀ ਢੰਗ ਨਾਲ ਕਾਰਜ ਨਹੀਂ ਕਰ ਰਹੀ ਬਲਕਿ ਉਹਨਾਂ ਨੂੰ ਹੀ ਪਿੱਛੇ ਹਟਣ ਲਈ ਮਜਬੂਰ ਕਰ ਰਹੀ ਹੈ। ਹੁਣ ਸਰਕਾਰ ਨਾਲ ‘ਕਰੋ ਜਾਂ ਮਰੋ’ ਵਾਲੀ ਸਥਿਤੀ ਪੈਦਾ ਹੋ ਗਈ ਹੈ ਜਿਸ ਕਰਕੇ ਉਕਤ ਮੋਰਚੇ ਆਮ ਲੋਕਾਂ ਦੀ ਹਮਦਰਦੀ ਅਤੇ ਸ਼ਮੂਲੀਅਤ ਹਾਸਲ ਕਰ ਗਏ ਸਨ। ਇਸ ਦੀ ਸਪਸ਼ਟ ਮਿਸਾਲ ਪਿਛਲੇ ਸਮੇਂ ਵਿਚ ਲੱਗੇ ਕਿਸਨ ਮੋਰਚੇ ਰਾਹੀਂ ਦੇਖਣ ਨੂੰ ਮਿਲਦੀ ਹੈ ਜਿਸ ਵਿਚ ਕਿਸਾਨ ਆਗੂ ਆਮ ਲੋਕਾਂ ਵਿਚ ਇਹ ਪ੍ਰਭਾਵ ਸਿਰਜਣ ਵਿਚ ਕਾਮਯਾਬ ਹੋ ਗਏ ਸਨ ਕਿ ਉਹਨਾਂ ਦੀਆਂ ਪੁਸ਼ਤੈਨੀ ਜ਼ਮੀਨਾਂ ਖੋਹ ਕੇ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣਾ ਚਾਹੁੰਦੀ ਹੈ। ਪੰਜਾਬ ਦੇ ਲੋਕ ਇਹ ਸਮਝਣ ਲੱਗੇ ਸਨ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਇਹ ਜ਼ਮੀਨਾਂ ਬਖ਼ਸ਼ੀਆਂ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਖੁੱਸਣ ਨਹੀਂ ਦਿੱਤਾ ਜਾਵੇਗਾ।

18 ਜੂਨ ਨੂੰ ਗੁਰੂ ਅਰਜਨ ਦੇਵ ਜੀ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਿਰੁੱਧ ਧਰਮ ਯੁੱਧ ਮੋਰਚੇ ਦੇ ਐਲਾਨ ਨਾਲ ਇਕ ਨਵਾਂ ਮੋਰਚਾ ਲਾਉਣ ਸੰਬੰਧੀ ਚਰਚਾ ਫਿਰ ਸ਼ੁਰੂ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮੋਰਚਾ 19 ਜੁਲਾਈ ਤੋਂ ਅਰੰਭ ਕੀਤਾ ਜਾ ਰਿਹਾ ਹੈ। ਜਾਣਕਾਰ ਦੱਸਦੇ ਹਨ ਕਿ 1982 ਵਿਚ ਇਸੇ ਤਰੀਕ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇਕ ਮੋਰਚਾ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰਾ ਸਿੰਘ ਜੀ ਦੀ ਗ਼੍ਰਿਫ਼ਤਾਰੀ ਵਿਰੁੱਧ ਅਰੰਭ ਕੀਤਾ ਸੀ ਜਿਹੜਾ ਕਿ ਬਾਅਦ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਰੰਭ ਕੀਤੇ ਗਏ ਧਰਮ ਯੁੱਧ ਮੋਰਚੇ ਵਿਚ ਮਿਲਾ ਦਿੱਤਾ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰਚੇ ਸੰਬੰਧੀ ਆਮ ਲੋਕਾਂ ਵਿਚ ਚੇਤਨਾ ਪੈਦਾ ਕਰਨ ਲਈ ਇਕ ਮੁਹਿੰਮ ਅਰੰਭ ਕਰ ਦਿੱਤੀ ਗਈ ਹੈ। ਭਾਵੇਂ ਕਿ ਹੁਣ 1982 ਵਾਲੇ ਹਾਲਾਤ ਨਹੀਂ ਹਨ ਅਤੇ ਮੌਜੂਦਾ ਸਮੇਂ ਵਿਚ ਅਕਾਲੀ ਦਲ ਦੀ ਰਾਜਨੀਤਿਕ ਸਥਿਤੀ ਵੀ ਉਸ ਸਮੇਂ ਜਿੰਨੀ ਮਜ਼ਬੂਤ ਨਹੀਂ ਹੈ। ਇਕ ਮਹੀਨੇ ਵਿਚ ਕਿਸੇ ਵੀ ਮੋਰਚੇ ਦੀ ਰੂਪ-ਰੇਖਾ ਤੈਅ ਕਰਨੀ ਅਤੇ ਆਮ ਲੋਕਾਂ ਨੂੰ ਇਸ ਉਦੇਸ਼ ਲਈ ਇਕੱਤਰ ਕਰਨਾ ਬਹੁਤ ਚੁਣੌਤੀਪੂਰਨ ਕਾਰਜ ਜਾਪਦਾ ਹੈ। ਪੁਰਾਤਨ ਸਮੇਂ ਤੋਂ ਮੋਰਚਿਆਂ ਨਾਲ ਜੁੜੇ ਹੋਏ ਸ਼ਖ਼ਸ ਇਹ ਜਾਣਦੇ ਹਨ ਕਿ ਮੋਰਚਾ ਸਫ਼ਲ ਕਰਨ ਲਈ ਬਹੁਤ ਵਿਸਤ੍ਰਿਤ ਯਤਨ ਕਰਨੇ ਪੈਂਦੇ ਹਨ ਅਤੇ ਕਈ ਵਾਰੀ ਸਫ਼ਲ ਹੋ ਜਾਣ ਉਪਰੰਤ ਵੀ ਇਸ ਦੇ ਨਕਾਰਾਤਮਿਕ ਪ੍ਰਭਾਵਾਂ ਤੋਂ ਬਚਣਾ ਬਹੁਤ ਔਖਾ ਹੁੰਦਾ ਹੈ।

ਸ਼੍ਰੋਮਣੀ ਅਕਾਲੀ ਦਲ ਲਈ ਕੇਵਲ ਇਕੋ ਹੀ ਸੁਖਾਵੀਂ ਗੱਲ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਦੀ ਜਿਸ ਧਰਮ ਵਿਰੋਧੀ ਸਮਝੀ ਜਾਂਦੀ ਕਾਰਵਾਈ ਵਿਰੁੱਧ ਧਰਮ ਯੁੱਧ ਮੋਰਚਾ ਅਰੰਭ ਕਰਨ ਦਾ ਐਲਾਨ ਕੀਤਾ ਹੈ, ਉਸ ਸੰਬੰਧੀ ਗਿਆਨੀ ਕੁਲਦੀਪ ਸਿੰਘ ਗੜਗੱਜ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਬਹੁਤ ਸਖ਼ਤ ਟਿੱਪਣੀ ਕੀਤੀ ਹੈ ਅਤੇ ਉਹਨਾਂ ਨੇ ਇਸ ਸੰਬੰਧੀ ਇਕ ਆਦੇਸ਼ ਵੀ ਜਾਰੀ ਕੀਤਾ ਹੈ। ਆਮ ਲੋਕਾਂ ਦਾ ਜਥੇਦਾਰ ਸਾਹਿਬ ਸੰਬੰਧੀ ਵਿਚਾਰ ਕੁੱਝ ਵੀ ਹੋਵੇ ਪਰ ਜਿਸ ਫਸੀਲ ਤੋਂ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਹੈ, ਉਸ ਨੂੰ ਬਹੁਤ ਹੀ ਸਤਿਕਾਰਯੋਗ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

06/01/2026
In 1934, near Denver, Colorado, United States, Punjabi Sikh railway maintenance workers including Kartar Singh Virk, Har...
05/25/2026

In 1934, near Denver, Colorado, United States, Punjabi Sikh railway maintenance workers including Kartar Singh Virk, Harnam Singh Sandhu, and Ajmer Singh Gill were photographed together repairing mountain railway tracks during winter.
The crew worked dangerous shifts clearing snow, replacing rails, and maintaining train routes through difficult mountain terrain.
In this photograph, every man has a completely different face, beard style, age, and expression. No faces should match each other. All wear old-style Sikh turbans loosely wrapped with practical folds, heavy winter coats, gloves, and thick work boots.
Snow-covered tracks, mountain cliffs, railway tools, and steam locomotives create a dramatic railway atmosphere around them.
This image captures teamwork and endurance during immigrant railway labor in harsh winter conditions.


#ਪੰਜਾਬ



ਇੱਕ ਵਾਰ ਭਾਰਤ ਦਾ ਮੁਗਲ ਬਾਦਸ਼ਾਹ ਹੁਮਾਯੂੰ ਸ਼ੇਰ ਸ਼ਾਹ ਸੂਰੀ ਹੱਥੋਂ ਹਾਰਨ ਤੋਂ ਬਾਅਦ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕ...
02/08/2026

ਇੱਕ ਵਾਰ ਭਾਰਤ ਦਾ ਮੁਗਲ ਬਾਦਸ਼ਾਹ ਹੁਮਾਯੂੰ ਸ਼ੇਰ ਸ਼ਾਹ ਸੂਰੀ ਹੱਥੋਂ ਹਾਰਨ ਤੋਂ ਬਾਅਦ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਆਇਆ ਸੀ।

ਉਸ ਸਮੇਂ ਗੁਰੂ ਸਾਹਿਬ ਵਿਦਿਆਰਥੀਆਂ ਨੂੰ ਉਪਦੇਸ਼ ਦੇ ਰਹੇ ਸਨ ਅਤੇ ਹੁਮਾਯੂੰ ਦੀ ਮੌਜੂਦਗੀ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਸਮੇਂ ਹੁਮਾਯੂੰ ਨੇ ਆਪਣੀ ਤਲਵਾਰ ਕੱਢ ਲਈ। ਗੁਰੂ ਸਾਹਿਬ ਨੇ ਉਸ ਨੂੰ ਪੁੱਛਿਆ, "ਇਹ ਤਲਵਾਰ ਜੰਗ ਵੇਲੇ ਕਿੱਥੇ ਸੀ?" ਹੁਮਾਯੂੰ ਨੇ ਸ਼ਰਮ ਮਹਿਸੂਸ ਕੀਤੀ ਅਤੇ ਮਾਫੀ ਦੀ ਕਾਮਨਾ ਕੀਤੀ।

سری گرو انگد دیو جی (1504-1552)

ایک بار، ہندوستان کے مغل بادشاہ ہمایوں نے شیر شاہ سوری کے ہاتھوں شکست کھانے کے بعد کھڈور صاحب میں سری گرو انگد دیو جی کی زیارت کی۔

اس وقت گرو صاحب طلبہ کو پڑھا رہے تھے اور ہمایوں کی موجودگی پر کوئی توجہ نہیں دی۔ اس وقت ہمایوں نے اپنی تلوار نکالی۔ گرو صاحب نے اس سے پوچھا کہ جنگ کے وقت یہ تلوار کہاں تھی؟ ہمایوں نے شرمندگی محسوس کی اور معافی چاہی۔

01/25/2026

Address

Calgary, AB

Website

Alerts

Be the first to know and let us send you an email when Sikh Nation posts news and promotions. Your email address will not be used for any other purpose, and you can unsubscribe at any time.

Contact The Business

Send a message to Sikh Nation:

Shortcuts

Share

Category