11/06/2017
#ਸ਼ਹੀਦ_ਭਾਈ_ਕੁਲਵੰਤ_ਸਿੰਘ_ਜੀ_ਨਾਗੋਕੇ #ਬੱਬਰ_ਖਾਲਸਾ
Shaheed Bhai Kulwant Singh Ji Nagoke Babbar Khalsa the 1st shaheed of KHALISTAN.
Shaheedi 11 june 1982
13 ਅਪ੍ਰੈਲ 1978 ਦੀ ਵੈਸਾਖੀ ਨੂੰ ਨਰਕਧਾਰੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇ ਅਦਬੀ ਦਾ ਵਿਰੋਧ ਬੜੇ ਸ਼ਾਂਤਮਈ ਢੰਗ ਨਾਲ ਕਰ ਰਿਹੇ ਸਿੰਘਾਂ ਤੇ ਨਰਕਧਾਰੀਆਂ ਅਨ੍ਹੇ ਵਾਹ ਗੋਲੀਆਂ ਦੀ ਵੋਛਰ ਕਰਕੇ 13 ਸਿੰਘਾਂ ਨੂੰ ਸ਼ਹੀਦ ਕਰ ਦਿਤਾ ਗਿਆੰ ਅਤੇ 150 ਤੋਂ ਸਿੱਖ ਸੰਗਤਾਂ ਨੂੰ ਜਖਮੀ ਕਰ ਦਿੱਤਾ ਗਿਆੰ |
ਸਿੰਘਾਂ ਓਸ ਅਨਿਆਂ ਦਾ ਵਿਰੋਧ ਕੀਤਾ ਅਤੇ ਨਿਆਂ ਦੀ ਮੰਗ ਕੀਤੀ ਅਤੇ ਸ੍ਰੀ ਅਮ੍ਰਿੰਤਸਰ ਦੀਆਂ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਲੱਗੇ।ਭਾਈ ਫੌਜਾ ਸਿੰਘ ਜੀ ਸੜਕਾਂ ਤੇ ਇਹ ਅਵਾਜ਼ਾ ਦਿਤੀਆ ''ਸਿਰ ਦਿੱਤਿਆਂ। ਬਾਜ ਨਹੀ ਰਹਿਣਾ, ਮਤਲਬ ਕੀ ਧਰਮ ਹੁਣ ਸੀਸ ਦਿਤੇ ਬਿਨਾ ਨੀ ਰਹਿ ਸਕਦਾ |
ਨਰਕਧਾਰੀ ਲੀਡਰਾਂ ਦੇ ਹੁਣ ਮਾੜੇ ਦਿਨ ਸ਼ੁਰੂ ਹੋ ਗਏ ਅਤੇ ਆਏ ਦਿਨ ਨਰਕਧਾਰੀਆਂ ਨੂੰ ਸੋਧੇ ਲੱਗਣ ਲੱਗੇ ਜਿਸਦਾ ਸ਼ੱਕ ਪੁਲਿਸ ਨੂੰ ਸਿੱਧਾ ਭਾਈ ਫੌਜਾ ਸਿੰਘ ਜੀ ਦੇ ਸਾਥੀ ਸਿੰਘਾਂ ਤੇ ਗਿਆਂ।ਹਿੰਦੂ ਅਖਬਾਰ ਜਲੰਧਰ ਦੀ ਮਹਾਸ਼ਾ ਪ੍ਰੈਸ ਜੋ ਲਾਲਾ ਜਗਤ ਨਾਰਾਇਣ ਦੀ ਸੀ ਆਏ ਦਿਨ ਸਿੱਖਾ ਦੇ ਖਿਲਾਫ਼ ਜਹਿਰ ਲਿਖਣ ਲੱਗੇ ਅਤੇ ਆਮ ਲੋਕਾਂ ਨੂੰ ਸਿੱਖ ਧਰਮ ਦੇ ਵਿਰੋਧ ਭੜਕਾਉਣ ਲੱਗੀ ਸੀ |
ਛੇਤੀ ਹੀ 4 ਜੂਨ 1982 ਨੂੰ ਪੁਲਿਸ ਨੇ ਨਰਕਧਾਰੀਆਂ ਦੇ ਕਤਲ ਪਿਛੇ 11 ਸਿੰਘਾਂ ਦਾ ਨਾਂ ਦੀ ਲਿਸਟ ਜਾਰੀ ਕਰ ਦਿਤੀ ਅਤੇ ਓਨਾਂ 11 ਸਿੰਘਾਂ ਨੂੰ ਹਿਰਾਸਤ ਚ ਲੈਣ ਵਾਸਤੇ ਓਨਾਂ ਦੇ ਸਿਰਾਂ ਦੇ ਮੁੱਲ ਪਾ ਦਿਤੇ |ਦਰਅਸਲ ਇਹ 11 ਸਿੰਘ ਨਾਂ ਤਾਂ ਕੋਈ ਅਪਰਾਧੀ ਸੀ ਅਤੇ ਨਾਂ ਕਿਸੇ ਗੁੱਟ ਦੇ ਅਤਵਾਦੀ ਸੀ, ਇਹ ਸਿੰਘ ਅਖੰਡ ਕੀਰਤਨੀ ਜਥੇ ਦੇ ਸਿੰਘ ਸਨ ਜਿਨਾਂ ਨੂੰ ਪੁਲਿਸ ਨੇ ਨਿਸ਼ਾਨਾ ਬਣਾਇਆ ਸੀ ਐਨਾਂ 11 ਸਿੰਘਾਂ ਚ ਸਾਰੇ ਅਮ੍ਰਿਤਧਾਰੀ,ਸਰਬਲੋਹੀ, ਅਤੇ ਬੁਧਿ ਬਿਬੇਕੀ ਸਨ ਅਤੇ ਸਦਾ ਗੁਰਮਤਿ ਮਰਿਆਦਾ ਦੇ ਧਾਰਨੀ ਸਦਾ ਮਰਿਆਦਾ ਚ ਰਹਿੰਦੇ ਸਨ | ਹਮੇਸ਼ਾਂ ਚੜਦੀ ਕਲਾ ਚ ਰਹਿਣ ਵਾਲੇ ਇਹ ੧੧ ਸਿੰਘਾਂ ਵਿਚੋਂ ਹੀ ਇਕ ਭਾਈ ਕੁਲਵੰਤ ਸਿੰਘ ਜੀ ਸਨ ਜੋ ਨਾਗੋਕੇ ਪਿੰਡ ਦੇ ਸਰਦਾਰ ਮੋਹਨ ਸਿੰਘ ਜੀ ਦੇ ਸਪੁੱਤਰ ਸਨ ਅਤੇ ਅਮ੍ਰਿਤਸਰ ਦੀ ਪੁਲਿਸ ਨੇ ਨਰਕਧਾਰੀਆਂ ਦੇ ਕਤਲ ਦੇ ਜਿੰਮੇਵਾਰ ਭਾਈ ਸਾਹਿਬ ਨੂੰ ਠਹਿਰਾਇਆ ਸੀ |
ਭਾਈ ਕੁਲਵੰਤ ਸਿੰਘ ਜੀ ਨਾਗੋਕੇ ਉਰਫ ਭਾਈ ਜਸਵੰਤ ਸਿੰਘ ਜੀ ਨਿਹੰਗ ਮਰਿਆਦਾ ਦੇ ਧਾਰਨੀ ਸਨ ਅਤੇ ਆਪਣੇ ਪਰਿਵਾਰ ਨਾਲ ਮਿਲ ਕੇ ਖੇਤੀ ਵਾੜੀ ਸੰਭਾਲਦੇ ਸਨ ਓਨਾਂ ਦਾ ਸਾਰਾ ਪਰਿਵਾਰ ਅਮ੍ਰਿਤਧਾਰੀ ਹੋਣ ਕਰਕੇ ਸਿੱਖ ਰਹਿਤ ਮਰਿਆਦਾ ਦੇ ਸਖਤ ਧਾਰਨੀ ਸਨ | ਪਿੰਡ ਨਾਗੋਕੇ ਪੰਜਾਬ ਦੇ ਮਾਝਾ ਦੇ ਇਲਾਕੇ ਚ ਆਉਂਦਾ ਹੈ ਪਿੰਡ ਨਾਗੋਕੇ ਦੇ ਸਿੱਖਾ ਨੇ ਸੰਘਰਸ਼ ਦੀ ਬਹੁਤ ਸੇਵਾ ਨਿਵਾਈ ਏਥੋਂ ਦੇ ਸਿੰਘ ਖਾਸ ਸਿੱਖ ਸੰਘਰਸ਼ ਦੇ ਵੱਜੋ ਜਾਣਿਆ ਜਾਂਦੇ ਹਨ, ਅਤੇ ਅਨੇਕਾਂ ਹੀ ਸ਼ਹੀਦ ਇਸੇ ਪਿੰਡ ਨਾਗੋਕੇ ਤੋਂ ਹਨ | 13 ਅਪ੍ਰੈਲ 1978 ਦੇ ਸਾਕੇ ਵੇਲੇ ਭਾਈ ਫੌਜਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਦ ਸਿੰਘਾਂ ਨੇ ਬੱਬਰ ਖਾਲਸਾ ਨਾਂ ਦੀ ਜਥੇਬੰਦੀ ਬਣਾ ਲਈ ਅਤੇ ਓਨਾਂ ਨੇ ਪਿੰਡਾਂ, ਸ਼ਹਿਰਾਂ ਵਿਚੋਂ ਚੁਣ ਚੁਣ ਕੇ ਸਿੱਖ ਵਿਰੋਧੀਆਂ ਨੂੰ ਸੋਧੇ ਲਾਉਣੇ ਸ਼ੁਰੂ ਕੀਤੇ ਹੋਏ ਸੀ ਜਿਸ ਵਾਜੋਂ ਪੂਰਾ ਪੁਲਿਸ ਸਿਸਟਮ ਹਿਲਾ ਕੇ ਰੱਖ ਦਿੱਤਾ ਹੋਇਆ ਸੀ | ਮਈ 1982 ਤਕ ਬਹੁਤ ਸਾਰੇ ਨਰਕਧਾਰੀ ਲੀਡਰਾਂ ਨੂੰ ਸਿੰਘਾਂ ਨੇ ਗੱਡੀ ਚੜਾ ਦਿਤਾ ਅਤੇ ਏਸ ਕਾਰਵਾਈ ਦੀ ਸ਼ੱਕ ਦੀ ਸੂਈ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਤੇ ਘੁਮਾ ਰਹੀ ਸੀ ਪੁਲਿਸ |
ਭਾਈ ਸਾਹਿਬ ਜੀ ਆਪਣੀ ਰੋਜ਼ ਮਰਾ ਦੀ ਜਿੰਦਗੀ ਖੇਤੀ ਕਰਦਿਆਂ ਬਿਤਾ ਰਿਹੇ ਸਨ |27 ਮਈ 1982 ਨੂੰ ਆਪਣੇ ਟਰੈਕਟਰ ਦੀ ਰਿਪੇਅਰ ਕਰਵਾਉਣ ਨੂੰ ਨਾਗੋਕੇ ਤੋਂ ਖਿਲਚੀਆਂ ਪਿੰਡ ਗਏ ਹੋਏ ਸਨ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਕਿ ਭਾਈ ਕੁਲਵੰਤ ਸਿੰਘ ਜੀ ਖਿਲਚੀਆਂ ਵਿਖੇ ਗਏ ਹਨ ਅਤੇ ਪੁਲਿਸ ਭਾਈ ਸਾਹਿਬ ਜੀ ਨੂੰ 11 ਨਰਕਧਾਰੀਆਂ ਦੇ ਕਤਲ ਵਜੋਂ ਤਲਾਸ਼ ਕਰ ਰਹੀ ਸੀ ਅਤੇ ਪੁਲਿਸ ਨੇ ਜਾਕੇ ਖਿਲਚੀਆਂ ਤੋਂ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ |ਗ੍ਰਿਫਤਾਰ ਕਰਨ ਤੋਂ ਬਾਦ ਆਪਜੀ ਤੇ ਵੱਖ ਵੱਖ ਥਾਂ ਦੇ ਥਾਣਿਆਂ ਵਿੱਚ ਤਸੱਦਦ ਕੀਤਾ ਜਾਣ ਲੱਗਾ ਇਹ ਖਬਰ ਸਾਰੇ ਪਾਸੇ ਫੈਲ ਕਿ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੰਗਲ ਦੀ ਅੱਗ ਵਾਂਗੂੰ ਫੈਲ ਗਈ |ਪੂਰਾ ਇਕ ਹਫਤਾ ਪੁਲਿਸ ਨੇ ਆਪਣੀ ਕਸਟਡੀ ਵਿਚ ਆਪ ਜੀ ਤੇ ਬਹੁਤ ਅਤਿੱਆਚਾਰ ਕੀਤਾ ਅਖੀਰ 4 ਜੂਨ 1982 ਨੂੰ ਪੁਲਿਸ ਭਾਈ ਕੁਲਵੰਤ ਸਿੰਘ ਜੀ ਨਾਗੋਕੇ ਦੀ ਗ੍ਰਿਫਤਾਰੀ ਦੀ ਜਾਣਕਾਰੀ ਅਤੇ ਓਨਾਂ ਤੇ ਭਾਰਤ ਸਰਕਾਰ ਵਲੋਂ ਲਾਏ ਦੋਸ਼ਾਂ ਸਮੇਤ ਇਕ ਲੰਮੀ ਲਿਸਟ ਪ੍ਰੈਸ ਨੂੰ ਦਿਤੀ ਅਤੇ ਪੁਲਿਸ ਨੇ ਭਾਈ ਸਾਹਿਬ ਜੀ ਨੂੰ ਨਰਕਧਾਰੀਆਂ ਦੇ ਕਤਲ ਦੇ ਮੁਖ ਆਰੋਪੀ ਹੋਣ ਦਾ ਨਾਂ ਪ੍ਰੈਸ ਨੂੰ ਦਿੱਤਾ।
4 ਜੂਨ 1982 ਨੂੰ ਤਰਨ ਤਰਨ ਦੀ ਪੁਲਿਸ ਨੇ ਭਾਈ ਸਾਹਿਬ ਜੀ ਨੂੰ ਕੋਟ ਚ ਪੇਸ਼ ਕੀਤਾ , ਓਸ ਵੇਲੇ ਭਾਈ ਸਾਹਿਬ ਜੀ ਤੇ ਢਾਹਿਆ ਗਇਆ ਪੁਲਿਸ ਵਲੋਂ ਅਤਿਆਚਾਰ ਵਜੋਂ ਲੱਗੀਆੰ ਸੱਟਾਂ ਓਨਾਂ ਦੇ ਸ਼ਰੀਰ ਤੇ ਸਾਫ਼ ਦੇਖੀਆਂ ਜਾ ਸਕਦੀਆਂ ਸਨ ਓਨਾਂ ਦਾ ਸ਼ਰੀਰ ਬਹੁਤ ਕਮਜੋਰ ਹੋ ਚੁਕਾ ਸੀ ਅਤੇ ਪੁਲਿਸ ਨੇ ਭਾਈ ਸਾਹਿਬ ਜੀ ਨੂੰ ਜੀਪ ਦੇ ਮਗਰਲੇ ਪਾਸੇ ਸੁੱਟਿਆ ਹੋਇਆ ਸੀ | ਓਸ ਸਮੇ ਭਾਈ ਕੁਲਵੰਤ ਸਿੰਘ ਜੀ ਚੱਲਣ ਫਿਰਨ ਦੇ ਕਾਬਿਲ ਨਹੀ ਸਨ ਅਤੇ ਕੋਰਟ ਚ ਜੱਜ ਨੂੰ ਪੁਲਿਸ ਨੇ ਬਹਾਨੇ ਬਣਾ ਕੇ ਦਸਿਆ ਕੀ ਕੁਲਵੰਤ ਸਿੰਘ ਇਕ ਬਹੁਤ ਖਤਰਨਾਕ ਬੰਦਾ ਹੈ ਓਹ ਭੱਜ ਵੀ ਸਕਦਾ ਹੈ ਏਸ ਲਈ ਓਸਨੂੰ ਜੀਪ ਤੋਂ ਬਾਹਰ ਨਹੀ ਲਿਆਇਆ ਜਾ ਸਕਦਾ ਹੋ ਸਕਦਾ ਹੈ ਕੀ ਓਹ ਕਿਸੇ ਨੂੰ ਨੁਕਸਾਨ ਪਹੁੰਚਾ ਸਕੇ ਸਰਕਾਰੀ ਸੰਪਤੀ ਦਾ ਨੁਕਸਾਨ ਵੀ ਕਰ ਸਕਦਾ ਹੈ |ਪੁਲਿਸ ਦੀ ਏਸ ਦਲੀਲ ਨੂੰ ਮੁਖ ਰਖਦਿਆਂ ਜੱਜ ਚਨਨ ਸਿੰਘ ਨੇ ਪੁਲਿਸ 9 ਜੂਨ 1982 ਤਕ ਭਾਈ ਸਾਹਿਬ ਜੀ ਨੂੰ ਰਿਮਾੰਡ ਤੇ ਦੇ ਦਿਤਾ |ਝੂਠਿਆ ਰਿਪੋਰਟਾਂ ਵਾਸਤੇ ਡਾਕਟਰ ਖਰੀਦ ਲੈ ਗਏ ਅਤੇ ਫੇਰ ਪੁਲਿਸ ਨੇ ਭਾਈ ਸਾਹਿਬ ਜੀ ਨੂੰ ਕੋਟ ਤੋਂ ਆਪਣੀ ਕਸਟਡੀ ਚ ਲੈ ਲਿਆ ਅਤੇ ਸਦਰ ਥਾਣੇ ਚ ਭਾਈ ਸਾਹਿਬ ਜੀ ਤੇ ਅੰਨ੍ਹਾ ਅਤਿਆਚਾਰ ਕਰਨ ਉਪਰੰਤ ਜਦ ਭਾਈ ਸਾਹਿਬ ਜੀ ਬੇਹੋਸ਼ ਹੋ ਗਏ ਤਾਂ ਫੇਰ ਓਨਾਂ ਨੂੰ ਪੁਲਿਸ ਸੇਲ ਚ ਸੁੱਟ ਦਿਤਾ ਗਿਆ।
ਭਾਈ ਕੁਲਵੰਤ ਸਿੰਘ ਜੀ ਦੇ ਪਰਿਵਾਰ ਨੂੰ ਕੁਝ ਠੀਕ ਨਹੀ ਸੀ ਲੱਗ ਰਿਹਾ ਓਨਾਂ ਕੋਟ ਚ ਜੱਜ ਸਾਮਨੇ ਪੇਸ਼ ਹੋਕੇ ਆਪਣੇ ਸ਼ੰਕੇ ਜ਼ਾਹਿਰ ਕੀਤੇ, ਪਰਿਵਾਰ ਦੇ ਕਰੀਬੀ ਰਿਸ਼ਤੇਦਾਰਾਂ ਸਰਦਾਰ ਮੋਹਰ ਸਿੰਘ, ਬੀ ਆਰ ਬੰਸਲ, ਨੇ ਦੱਸਿਆ ਕੀ ਕਿਉਂ ਪੁਲਿਸ ਨੇ ਭਾਈ ਸਾਹਿਬ ਜੀ ਨੂੰ ਕੋਟ ਚ ਪੇਸ਼ ਨਹੀ ਕੀਤਾ ਪੁਲਿਸ ਨੇ ਓਨਾਂ ਨੂੰ ਮਾਰ ਤਾਂ ਨਹੀ ਦਿਤਾ? ਕੋਟ ਨੇ ਪੁਲਿਸ ਨੂੰ ਫੋਰਨ ਡਾਕਟਰ ਦੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਪਰ ਪੁਲਿਸ ਨੇ ਜੱਜ ਦਾ ਹੁਕਮ ਅਣ ਦੇਖਾ ਕਰ ਦਿਤਾ |
ਪੁਲਿਸ ਨੇ ਜਦ ਭਾਈ ਸਾਹਿਬ ਜੀ ਨੂੰ 27 ਮਈ 1982 ਨੂੰ ਗ੍ਰਿਫਤਾਰ ਕੀਤਾ ਸੀ ਉਸਤੋ ਬਾਦ ਲਗਾਤਾਰ ਓਨਾਂ ਤੇ ਬੇਰਹਿਮੀ ਕੀਤੀ ਜਾਂਦੀ ਰਹੀ ਸੀ ਫੇਰ ਪੁਲਿਸ ਨੇ 4 ਜੂਨ 1982 ਨੂੰ ਕੋਟ ਤੋਂ ੫ ਦਿਨਾਂ ਦਾ ਰਿਮਾੰਡ ਲਿਆ ਸੀ ਏਸ ਦੋਰਾਨ ਪੁਲਿਸ ਭਾਈ ਸਾਹਿਬ ਜੀ ਤੋਂ ਸਿੰਘਾਂ ਬਾਰੇ ਜਾਣਕਾਰੀ ਮੰਗ ਰਹੀ ਸੀ ਜੋ ਕੀ ਪੁਲਿਸ ਹਨੇਂਰੇ ਚ ਤੀਰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਸੀ |ਸ਼ੱਕ ਦਾ ਦਾਇਰਾ ਪੁਲਿਸ ਦਾ ਸਿਰਫ ਭਾਈ ਸਾਹਿਬ ਹੀ ਨਹੀ ਸਨ ਜਥੇਦਾਰ ਸੁਖਦੇਵ ਸਿੰਘ ਜੀ ਦਾ ਪਰਿਵਾਰ ਵੀ ਨਿਸ਼ਾਨੇ ਤੇ ਲਿਆ ਸੀ ਓਨਾ ਦੇ ਭਾਈ ਭਾਈ ਅੰਗਰੇਜ ਸਿੰਘ ਅਤੇ ਓਨਾਂ ਸਹੁਰੇ ਸਰਦਾਰ ਦਲਜੀਤ ਸਿੰਘ ਜੀ, ਭਾਈ ਗੁਰਦੇਵ ਸਿੰਘ ਜੀ ਅਤੇ ਭਾਈ ਮਹਿੰਦਰ ਸਿੰਘ ਜੀ ਤੇ ਵੀ ਅਤਿਆਚਾਰ ਕੀਤਾ ਜਾ ਰਿਹਾ ਸੀ |ਪਰਿਵਾਰਾਂ ਦੇ ਕਿਸੇ ਵੀ ਜੀ ਨੂੰ ਨਹੀ ਬਖਸ਼ਿਆ ਜਾ ਰਿਹਾ ਸੀ, ਭਾਈ ਸਾਹਿਬ ਜੀ ਹਾਲਾਂਕਿ ਜਥੇਦਾਰ ਸੁਖਦੇਵ ਸਿੰਘ ਜੀ ਦੋਸ਼ੀ ਸਨ ਪਰ ਪੁਲਿਸ ਹਰ ਅਮ੍ਰਿਤਧਾਰੀ ਨੂੰ ਆਪਣੇ ਜਾਲ ਚ ਫਸਾਉਣ ਦੀ ਤਿਆਰੀ ਕਰਦੀ ਆ ਰਹੀ ਸੀ |ਦੂਜੇ ਪਾਸੇ ਜਲੰਧਰੀ ਅਖਬਾਰ ਵਾਲੇ ਮਹਾਸ਼ੇ ਨੇ ਹੱਦਾਂ ਪਾਰ ਕੀਤੀਆਂ ਹੋਈਆਂ ਸਨ ਓਸਨੇ ਸਿਖ ਕੌਮ ਦੇ ਪ੍ਰਤੀ ਜ਼ਹਿਰ ਉਗਲਣ ਚ ਕੋਈ ਕਸਰ ਨਹੀ ਸੀ ਛੱਡੀ ਹੋਈ ਸੀ ਇਕ ਨਫਰਤ ਦੇ ਬੀਜ ਬੀਜ ਰਿਹਾ ਸੀ ਹਿੰਦੂਆੰ ਅਤੇ ਸਿੱਖਾਂ ਦੇ ਵਿਚਕਾਰ |
ਪੁਲਿਸ ਹਰ ਦਿਨ ਭਾਈ ਸਾਹਿਬ ਜੀ ਤੇ ਅੱਤਿਆਚਾਰ ਦੀਆਂ ਹੱਦਾਂ ਪਾਰ ਕਰ ਰਹੀ ਸੀ ਮਨੁੱਖਤਾਂ ਦੀਆਂ ਸਾਰੀਆਂ ਹੱਦਾਂ ਤੋੜ ਕੇ ਰੱਖ ਦਿੱਤੀਆ ਪੁਲਿਸ ਨੇ |
ਭਾਈ ਸਾਹਿਬ ਜੀ ਨਿਹੰਗ ਸਨ ਏਸ ਲਈ ਓਹ ਨਿਹੰਗ ਬਾਣਾ ਪਹਿਨਦੇ ਸੀ। ਪੁਲਿਸ ਬਹੁਤ ਵੱਡੀ ਸਾਜਿਸ਼ ਘੜ ਚੁਕੀ ਸੀ ਇਹ ਹਰ ਕਿਸੇ ਦੀ ਗ੍ਰਿਫਤਾਰੀਆਂ ਇੱਕ ਬਹਾਨੇ ਵਜੋਂ ਕੀਤੀਆ ਜਾ ਰਹੀਆਂ ਸਨ ਦਰਅਸਲ ਪੁਲਿਸ ਨੇ ਭਾਈ ਕੁਲਵੰਤ ਸਿੰਘ ਜੀ ਨਾਗੋਕੇ ਨੂੰ ਮਾਰਨ ਦੀ ਤਿਆਰੀ ਕਰ ਲਈ ਸੀ |9 ਜੂਨ 1982 ਤਕ ਇੱਕ ਕਹਾਣੀ ਬਣਾ ਲਈ ਗਈ ਅਤੇ 10 ਜੂਨ 1982 ਨੂੰ ਇੱਕ ਪਰੈਸ ਕਾਨਫਰੰਸ਼ ਕੀਤੀ ਮੀਡੀਆਂ ਨੂੰ ਦੱਸਿਆ ਗਿਆ ਕੀ ਨਰਕਧਾਰੀਆਂ ਦੀਆਂ ਹਤਿਆਵਾਂ ਦਾ ਮੁਖੀ ਆਰੋਪੀ ਭਾਈ ਕੁਲਵੰਤ ਸਿੰਘ ਪੁਲਿਸ ਹਿਰਾਸਤ ਚੋਣ ਫਰਾਰ ਹੋ ਗਿਆ ਹੈ |
ਪੁਲਿਸ ਦੀ ਕਹਾਨੀ ਮੁਤਾਬਿਕ 9 ਅਤੇ 10 ਜੂਨ ਦੀ ਰਾਤ ਨੂੰ ਭਾਈ ਸਾਹਿਬ ਜੀ ਦੇ ਪੇਟ ਚ ਦਰਦ ਪਈ ਓਹ ਕੁਰ੍ਲਾਉਣ ਲੱਗੇ ।ਫੇਰ ਸਦਰ ਪੁਲਿਸ ਥਾਣੇ ਦੇ ਦੋ ਸਿਪਾਹੀ ਭਾਈ ਸਾਹਿਬ ਜੀ ਨੂੰ ਅੈਮਰਜੈਂਸੀ ਹਸਪਤਾਲ ਲੈ ਗਏ ਅਤੇ ਦੋਵੇ ਸਿਪਾਹੀਆਂ ਨੇ ਓਸਦਾ ਇਲਾਜ ਕਰਾਉਣ ਨੂੰ ਡਾਕਟਰ ਕੋਲ ਲੈ ਗਏ ਭਾਈ ਸਾਹਿਬ ਜੀ ਦੇ ਦੋਵੇਂ ਹਥਾਂ ਹਥਕੜੀ ਲਗੀ ਹੋਈ ਸੀ ਇਲਾਜ ਤੋਂ ਬਾਦ ਭਾਈ ਸਾਹਿਬ ਨੂੰ ਲੈ ਕੇ ਸਿਪਾਹੀ ਜਦ ਹਸਪਤਾਲ ਤੋਂ ਮਹਾਰਾਜਾ ਰਣਜੀਤ ਸਿੰਘ ਲਾਇਬਰੇਰੀ ਲਾਗੇ ਪਹੁੰਚੇ ਤਾਂ ਪਾਰਕ ਲਾਗੇ ਭਾਈ ਸਾਹਿਬ ਨੇ ਹੱਥਕੜੀਆੰ ਸਮੇਤ ਇੱਕ ਮੁੱਕਾ ਸਿਪਾਹੀ ਨੂੰ ਮਾਰ ਦਿੱਤਾ ਅਤੇ ਭੱਜ ਗਏ ਸਿਪਾਹੀਆਂ ਭਾਈ ਸਾਹਿਬ ਤੇ ਤਿੰਨ ਗੋਲੀਆਂ ਵੀ ਚਲਾਈਆਂ |ਪਰ ਓਹ ਇਕ ਕਾਰ ਲੈ ਕੇ ਨਿਕਲ ਗਏ , ਓਸ ਇਲਾਕੇ ਚ ਰੈਡ ਅਲਰਟ ਕਾਰ ਦਿਤਾ ਗਇਆ ਅਤੇ 11 ਜੂਨ 1982 ਦੀਆਂ ਅਖਬਾਰਾਂ ਚ ਇਹ ਸੁਰਖੀਆਂ ਬਣਾ ਦਿੱਤੀਆ ਗਈਆਂ ਸਨ |
ਜ਼ਾਹਿਰ ਹੈ ਪੁਲਿਸ ਅਧਿਕਾਰੀਆਂ, ਸੀ ਆਰ ਪੀ ਅਧਿਕਾਰੀਆਂ, ਅਤੇ ਹਜਾਰਾਂ ਸਿਪਾਹੀਆਂ ਨਾਲ ਭਾਈ ਸਾਹਿਬ ਜੀ ਨੂੰ ਲੱਭ ਕੇ ਪਾਰਕ ਨੂੰ ਘੇਰਿਆ ਹੋਇਆ ਸੀ ਰਾਤ ਭਰ ਸਰਚ ਲਾਈਟਾਂ ਨਾਲ ਨਾਲੇ , ਅਤੇ ਝਾੜੀਆਂ ਵਿਚ ਖੋਜ ਕੀਤੀ ਜਾਂਦੀ ਰਹੀ ੬ ਘੰਟੇ ਦੀ ਖੋਜ ਦੇ ਬਾਵਜੂਦ ਵੀ ਭਾਈ ਸਾਹਿਬ ਜੀ ਨਾ ਮਿਲ ਸਕੇ | ਹੁਣ ਪੁਲਿਸ ਦਾ ਆਖਿਰੀ ਡਰਾਮੇ ਦਾ ਸੀਨ ਵੇਖੋ ਭਾਈ ਸਾਹਿਬ ਜੀ ਤੇ ਇਨਾਮ ਰੱਖ ਦਿੱਤਾ ਗਿਆ ਅਤੇ 11 ਜੂਨ 1982 ਦੀ ਸਵੇਰ ਨੂੰ ਪਿੰਡ ਤਾਰਖਸਰਵਾਲਾ ਦੇ ਲੋਕਾਂ ਦਰਿਆ ਕੰਡੇ ਇਕ ਅਮ੍ਰਿਤਧਾਰੀ ਸਿਖ ਦੀ ਖੂਨ ਨਾਲ ਲਥ ਪਥ ਹੋਈ ਲਾਸ਼ ਵੇਖੀ | ਪੁਲਿਸ ਮੁਤਾਬਕ ਨਰਕਧਾਰੀਆਂ ਦੇ ਕਤਲ ਦੇ ਮੁਖ ਆਰੋਪੀ ਜਿਸਨੂੰ 27 ਮਈ 1982 ਨੂੰ ਗ੍ਰਿਫਤਾਰ ਕੀਤਾ ਗਇਆ ਸੀ ਜੋ ਭਾਈ ਕੁਲਵੰਤ ਸਿੰਘ ਨਾਗੋਕੇ ਦੀ ਦੱਸੀ ਗਈ, ਭਾਈ ਸਾਹਿਬ ਜੀ ਦੇ ਸਿਰ ਨੂੰ ਸਾੜਿਆ ਹੋਇਆ ਸੀ ਜੋ ਕੀ ਲੋਕਾਂ ਨੂੰ ਸਾਹਮਣੇ ਦਿਸਦਾ ਸੀ ਲੋਕਾਂ ਨੇ ਰਾਤ ਭਰ ਫਾਇਰਿੰਗ ਦੀਆਂ ਅਵਾਜਾਂ ਵੀ ਸੁਣੀਆਂ ਸਨ ਨਾਲ ਲਗਦੇ ਪੁਲ ਦੀ ਦੀਵਾਰ ਤੇ ਗੋਲੀਆਂ ਦੇ ਨਿਸ਼ਾਨ ਵੀ ਸਨ ਖੂਨ ਵਿਖਰਿਆ ਹੋਇਆ ਸੀ ਇਕ ਬੋਤਲ ਵੀ ਖੂਨ ਨਾਲ ਭਰੀ ਪਈ ਹੋਈ ਸੀ |ਪੁਲਿਸ ਲੋਕਾਂ ਮੁਤਾਬਕ ਭਾਰੀ ਗਿਣਤੀ ਵਿਚ ਸੀ ਅਤੇ ਰੌਲਾਂ ਵੀ ਪਾ ਰਹੀ ਸੀ ਏਹੋ ਲੱਗ ਰਿਹਾ ਸੀ ਕੀ ਇਹ ਫਾਇਰਿੰਗ ਇਕ ਤਰਫਾ ਹੀ ਕੀਤੀ ਜਾ ਰਹੀ ਹੈ |
11 ਜੂਨ 1982 ਨੂੰ ਪੁਲਿਸ ਨੇ ਭਾਈ ਕੁਲਵੰਤ ਸਿੰਘ ਜੀ ਦੇ ਮਾਮਲੇ ਨੂੰ ਬੰਦ ਕਰਨ ਲਈ ਇਕ ਪ੍ਰੈਸ ਕਾਨਫਾਰੰਸ਼ ਸੱਦ ਲਈ ਅਤੇ ਕਿਹਾ :-
ਇਕ ਕੈਦੀ ਨਾਗੋਕੇ ਪਿੰਡ ਤੋਂ ਜਸਵੰਤ ਸਿੰਘ ਉਰਫ ਕੁਲਵੰਤ ਸਿੰਘ ਜੋ ਸਰਦਾਰ ਮੋਹਨ ਸਿੰਘ ਦਾ ਪੁੱਤਰ ਸੀ ਇਕ ਅੱਤਵਾਦੀ ਜਥੇਬੰਦੀ ਨਾਲ ਜੁੜਿਆ ਹੋਇਆ ਸੀ, ਅਤੇ ਇਹ ਕੀ ਨਿਰੰਕਾਰੀਆਂ ਦੀਆਂ ਹਤਿਆਵਾਂ ਦਾ ਮੁਖ ਦੋਸ਼ੀ ਸੀ ਕਲ ਰਾਤ ਕੁਲਵੰਤ ਸਿੰਘ ਨਾਗੋਕੇ ਤਾਰਖਸਰਵਾਲਾ ਨੇੜੇ ਇਕ ਬਹੁਤ ਜਬਰਦਸਤ ਮੁਠਭੇੜ ਚ ਮਾਰ ਦਿਤਾ ਗਇਆ ਜੋ ਕੀ ਪੁਲਿਸ ਹਿਰਾਸਤ ਚੋ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ |
ਪੁਲਿਸ ਓਸਦੇ ਸਾਥੀਆਂ ਨੂੰ ਭਾਲ ਰਹੀ ਹੈ ਕੁਲਵੰਤ ਸਿੰਘ ਦੀ ਲਾਸ਼ ਨੇੜਿਓਂ 12 ਗੋਲੀਆਂ, ਇਕ 32 ਬੋਰ ਦੀ ਰਿਵਾਲ੍ਵਰ ਬਰਾਮਦ ਹੋਈ ਹੈ ਇਹ ਜਾਣਕਾਰੀ ਇੰਸਪੈਕਟਰ ਹਰਜੀਤ ਸਿੰਘ ਨੇ ਦਿਤੀ | ਪੁਲਿਸ ਨੇ ਅਸਲ ਕਹਾਣੀ ਨੂੰ ਇਕ ਨਵਾਂ ਮੋੜ ਦੇ ਦਿਤਾ ਜਦ ਕੀ ਭਾਈ ਸਾਹਿਬ ਜੀ ਤੇ ਬਹੁਤ ਕਰੂਰਤਾ ਭਰਿਆ ਤਸੱਦਦ ਕੀਤਾ ਜਾਂਦਾ ਰਿਹਾ ਸੀ, ਭਾਈ ਸਾਹਿਬ ਜੀ ਏਸ ਸਬ ਦੇ ਬਾਵਜੂਦ ਹਰ ਵੇਲੇ ਬਾਣੀ ਪੜਦੇ ਰਹਿੰਦੇ ਸੀ ਪੁਲਿਸ ਕਸਟਡੀ ਦੋਰਾਨ ਹੀ ਭਾਈ ਕੁਲਵੰਤ ਸਿੰਘ ਜੀ ਸ਼ਹੀਦ ਹੋ ਗਏ ਸਨ ਜੋ ਬਾਦ ਚ ਇਕ ਡਰਾਮੇ ਚ ਕੁਝ ਹੋਰ ਹੀ ਪੇਸ਼ ਕਰਕੇ ਦੱਸਿਆ ਗਿਆ।
ਭਾਈ ਸਾਹਿਬ ਜੀ ਦੇ ਸ਼ਹੀਦੀ ਸਰੂਪ ਨੂੰ ਪੋਸਟਮਾਰਟਮ ਲਈ ਲੈ ਗਏ ਓਨਾਂ ਸਫੇਦ ਬਾਣਾ ਪਹਿਨਿਆ ਹੋਇਆ ਸੀ ਅਤੇ ਨੀਲੇ ਰੰਗ ਦਾ ਦੁਮਾਲਾ ਬੰਨਿਆ ਹੋਇਆ ਸੀ ਓਸ ਵੇਲੇ ਨਾਲ ਕਮਰ ਕੱਸਾ ਵੀ ਸੀ ਫੇਰ ਓਨਾਂ ਤੇ ਇਕ ਕਪੜਾ ਪਾ ਦਿਤਾ ਗਇਆ ਸੀ | 3 ਡਾਕਟਰਾਂ ਦੇ ਪੈਨਲ ਡਾ.ਬਲਦੇਵ ਸਿੰਘ, ਡਾ.ਫਿਲਿਪ ਅਤੇ ਡਾ.ਮਨਮੋਹਨ ਸਿੰਘ ਨੇ ਪੋਸਟਮਾਰਟਮ ਰਿਪੋਰਟ ਚ ਦਸਿਆ ਭਾਈ ਸਾਹਿਬ ਜੀ ਦੀ ਮੌਤ ਸਰੀਰਕ ਤਸੱਦਦ ਕਰਨ ਹੋਈ ਹੈ ਬਾਦ ਚ 10 ਗੋਲੀਆਂ ਦੇ ਨਿਸ਼ਾਨ ਬਣੇ ਹਨ | ਗੁਰੂ ਤੇਗ ਬਹਾਦੁਰ ਸਾਹਿਬ ਹਸ੍ਪਤਾਲ ਵਿਖੇ ਹਜਾਰਾਂ ਦੀ ਗਿਣਤੀ ਚ ਸਿੱਖਾਂ ਨੇ ਆਪਣੇ ਏਸ ਮਹਾਨ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ 12 ਜੂਨ 1982 ਨੂੰ ਸਵੇਰੇ 10 ਵਜੇ ਭਾਈ ਕੁਲਵੰਤ ਸਿੰਘ ਜੀ ਦੇ ਅੰਤਿਮ ਸੰਸਕਾਰ ਓਨਾਂ ਦੇ ਪਿੰਡ ਨਾਗੋੇਕੇ ਵਿਖੇ ਕੀਤੇ ਗਏ |
ਬੱਬਰ ਖਾਲਸਾ ਦੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਨਾਗੋਕੇ ਖਾਲਿਸਤਾਨ ਦੇ ਪਹਿਲੇ ਸ਼ਹੀਦ ਕਹਾਏ ਗਏ |ਓਨਾਂ ਦੀ ਸ਼ਹੀਦੀ ਦਾ ਲਾਹਾ ਲੈਣ ਚ ਪੰਥਕ ਧਿਰਾਂ ਭਾਸ਼ਣ ਦੇਣ ਚ ਮਸਰੂਫ ਸਨ ਜਦ ਕੀ ਭਾਈ ਸਾਹਿਬ ਜੀ ਦੇ ਭੋਗ ਚ ਭਾਈ ਸਾਹਿਬ ਜੀ ਦੇ ਸਾਰੇ ਸਿੰਘਾਂ ਨੇ ਆਖਿਰੀ ਸਵਾਸ ਤੀਕਰ ਖਾਲਿਸਤਾਨ ਲਈ ਅਰਦਾਸ ਕਰ ਰਿਹੇ ਸਨ |
ਸ਼ਹੀਦ ਭਾਈ ਕੁਲਵੰਤ ਸਿੰਘ ਜੀ ਬੱਬਰ ਨਾਗੋਕੇ ਉਰਫ ਭਾਈ ਜਸਵੰਤ ਸਿੰਘ ਜੀ ਦੇ ਜੀਵਨ ਤੋਂ ਸਿੱਖ ਕੌਮ ਨੂੰ ਪ੍ਰੇਰਨਾ ਲੈਣੀ ਅਤੇ ਗੁਰਮਤਿ ਮਰਿਆਦਾ ਸਿੱਖਣੀ ਚਾਹੀਦੀ ਹੈ |