Tarksheel Kitab Ghar Bathinda

Tarksheel Kitab Ghar Bathinda *ਤਰਕਸ਼ੀਲ ਸੁਸਾਇਟੀ ਪੰਜਾਬ ਦਾ ਇੱਕ ਉਪਰਾਲਾ*
ਪ੍ਰਗਤੀਸ਼ੀਲ ਅਤੇ ਵਿਗਿਆਨਕ ਸਾਹਿਤ ਨੂੰ ਉਤਸ਼ਾਹਿਤ ਕਰਨਾ।
To promote progressive and scientific literature.

ਹੁਣ ਬਠਿੰਡਾ ਸ਼ਹਿਰ ਦੇ ਵਿਚਕਾਰ ਹਰੇਕ ਲਈ ਪਹੁੰਚਯੋਗ ਜਗ੍ਹਾ ਤੇ, ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ "ਤਰਕਸ਼ੀਲ ਕਿਤਾਬ ਘਰ" ਦੁਕਾਨ ਨੰਬਰ 2, ਅਜਮੇਰ ਮਾ...
04/08/2026

ਹੁਣ ਬਠਿੰਡਾ ਸ਼ਹਿਰ ਦੇ ਵਿਚਕਾਰ ਹਰੇਕ ਲਈ ਪਹੁੰਚਯੋਗ ਜਗ੍ਹਾ ਤੇ, ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ "ਤਰਕਸ਼ੀਲ ਕਿਤਾਬ ਘਰ" ਦੁਕਾਨ ਨੰਬਰ 2, ਅਜਮੇਰ ਮਾਰਕੀਟ, ਫੌਜੀ ਚੌਂਕ ਤੋਂ ਮਹਿਣਾ ਚੌਂਕ ਰੋਡ, ਬਠਿੰਡਾ ਵਿਖੇ ਸਥਾਪਿਤ ਕੀਤਾ ਗਿਆ ਹੈ ਜਿਥੋਂ ਤੁਸੀਂ ਹਰ ਤਰਾਂ ਦੇ ਉਸਾਰੂ ਸਾਹਿਤ ਅਤੇ ਵਿਗਿਆਨਕ ਸੋਚ ਨੂੰ ਮਜ਼ਬੂਤ ਕਰਨ ਵਾਲੀਆਂ ਪੁਸਤਕਾਂ ਆਮ ਨਾਲੋਂ ਰਿਆਇਤੀ ਰੇਟ ਤੇ ਹਾਸਿਲ ਕਰ ਸਕਦੇ ਹੋ। ਜਲਦ ਹੀ ਤੁਹਾਨੂੰ ਪੁਸਤਕਾਂ ਦੀ ਮੁਕੰਮਲ ਸੂਚੀ ਵੀ ਉਪਲੱਭਦ ਕੀਤੀ ਜਾਵੇਗੀ। ਲੋੜੀਂਦੀਆਂ ਕਿਤਾਬਾਂ ਹਾਸਿਲ ਕਰਨ ਲਈ ਤੁਸੀਂ ਮੋਬਾਈਲ ਨੰਬਰ 9417121721 ਅਤੇ 9815608545 ਤੇ ਵੀ ਸੰਪਰਕ ਕਰ ਸਕਦੇ ਹੋ।

ਪੜਨ ਲਈ ਸਹੀ ਕਿਤਾਬ ਕਿਵੇਂ ਚੁਣੀਏ:ਕਈ ਸਾਲ ਪਹਿਲੇ ਕੋਟਕਪੂਰੇ ਵਿਖੇ ਰੱਖੇ ਗਏ ਰੂ-ਬ-ਰੂ ਪ੍ਰੋਗ੍ਰਾਮ ਵਿਚ ਕਵੀ ਨਵਤੇਜ ਭਾਰਤੀ ਹੋਰਾਂ ਨੇ ਦੱਸਿਆ ਸੀ ...
04/08/2026

ਪੜਨ ਲਈ ਸਹੀ ਕਿਤਾਬ ਕਿਵੇਂ ਚੁਣੀਏ:
ਕਈ ਸਾਲ ਪਹਿਲੇ ਕੋਟਕਪੂਰੇ ਵਿਖੇ ਰੱਖੇ ਗਏ ਰੂ-ਬ-ਰੂ ਪ੍ਰੋਗ੍ਰਾਮ ਵਿਚ ਕਵੀ ਨਵਤੇਜ ਭਾਰਤੀ ਹੋਰਾਂ ਨੇ ਦੱਸਿਆ ਸੀ ਕਿ ਕੈਨੇਡਾ ਸਰਕਾਰ ਨੇ ਉੱਥੋਂ ਦੇ ਪਾਠ-ਪੁਸਤਕ ਲੇਖਕਾਂ ਨੂੰ ਸਮਝਾਇਆ ਸੀ ਕਿ ਉਹ ਇਤਿਹਾਸ ਦੀਆਂ ਕਿਤਾਬਾਂ ਵਿਚ ਸ਼ਹਾਦਤ (Martyrdom) ਨੂੰ ਬਹੁਤਾ ਨਾ ਵਡਿਆਉਣ (glorify), ਕਿਉਂਕਿ ਸਿਖਿਆ ਦਾ ਮੰਤਵ ਚੰਗੇ ਨਾਗਰਿਕ ਪੈਦਾ ਕਰਨਾ ਹੈ, ਸ਼ਹੀਦ ਪੈਦਾ ਕਰਨਾ ਨਹੀਂ ਹੈ। (ਸ਼ਹੀਦਾਂ ਬਾਰੇ ਗੱਲਾਂ ਕਰਨਾ ਸਭ ਨੂੰ ਚੰਗਾ ਲਗਦਾ ਹੈ, ਪਤਾ ਉਦੋਂ ਲਗਦਾ ਹੈ ਜਿਸ ਦਿਨ ਆਪਣਾ ਪੁੱਤ ਸ਼ਹੀਦ ਹੋਣ ਤੁਰ ਪਵੇ। ਹਰੇਕ ਚਾਹੁੰਦਾ ਹੈ ਕਿ ਮੇਰਾ ਪੁੱਤ ਤਾਂ ਡਾਕਟਰ/ਇੰਜਨੀਅਰ ਬਣਕੇ ਪੈਸਾ ਕਮਾਵੇ ਜਾਂ ਅਮਰੀਕਾ/ਕੈਨੇਡਾ ਸੈਟਲ ਹੋ ਜਾਵੇ, ਸ਼ਹੀਦ ਗਵਾਂਢੀਆਂ ਦਾ ਪੁੱਤ ਹੋ ਜਾਵੇ) ਆਪਣੇ ਬੱਚਿਆਂ ਨੂੰ ਨਫ਼ਰਤ ਨਾ ਸਿਖਾਓ, ਸਗੋਂ ਪਿਆਰ ਨਾਲ ਚੰਗੇ ਮਨੁੱਖ ਬਣ ਕੇ ਮਿਲਜੁਲ ਕੇ ਰਹਿਣਾ ਸਿਖਾਓ। ਆਪਣੀਆਂ ਮੂਰਖਤਾਈਆਂ ਦੂਜਿਆਂ ਦੇ ਸਿਰ ਲਾਉਣ ਦੀ ਆਦਤ ਤੋਂ ਬਚੋ। ਆਪਾ-ਪੜਚੋਲ਼ ਹੀ ਤੁਹਾਨੂੰ ਕੁਝ ਸਿਖਾ ਸਕਦਾ ਹੈ। ਦੁਨੀਆਂ ਤਾਂ ਇਹੋ ਜਿਹੀ ਹੀ ਸੀ ਅਤੇ ਇਹੋ ਜਿਹੀ ਹੀ ਰਹਿਣੀ ਹੈ। ਆਪਣਾ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਬਾਰੇ ਤੁਸੀਂ ਫ਼ੈਸਲਾ ਆਪ ਕਰਨਾ ਹੈ। ਲੜਨਾ-ਮਰਨਾ ਪੁਰਾਤਨ ਕਦਰਾਂ-ਕੀਮਤਾਂ ਹਨ ਅੱਜ ਲਈ ਸੁਨਹਿਰੀ ਵਾਕ ਹੈ - ਜੀਓ ਅਤੇ ਜਿਓਣ ਦਿਓ । ਬਾਕੀ ਭਾਈ ਤੁਹਾਡੀ ਮਰਜ਼ੀ।
-ਪੁਸਤਕ "ਸੁਭਾਸ਼ ਪਰਿਹਾਰ @ ਸੋਸ਼ਲ ਮੀਡੀਆ" ਵਿੱਚੋਂ ............

ਚੰਗੀ ਜੀਵਨ ਜਾਚ ਲਈ ਅਤੇ ਪੜਨ ਲਈ ਸਹੀ ਉਸਾਰੂ ਸਾਹਿਤ ਦੀ ਚੋਣ ਕਿਵੇਂ ਕਰੀਏ, ਇਸ ਬਾਰੇ ਹੋਰ ਜਾਨਣ ਲਈ ਸੁਭਾਸ਼ ਪਰਿਹਾਰ ਜੀ ਦੀ ਪੁਸਤਕ "ਸੁਭਾਸ਼ ਪਰਿਹਾਰ @ ਸੋਸ਼ਲ ਮੀਡੀਆ" ਜ਼ਰੂਰ ਪੜੋ।
ਇਹ ਪੁਸਤਕ ਤੁਸੀਂ ਰਿਆਇਤੀ ਰੇਟ ਤੇ ਤਰਕਸ਼ੀਲ ਕਿਤਾਬ ਘਰ, ਦੁਕਾਨ ਨੰਬਰ 2, ਅਜਮੇਰ ਮਾਰਕੀਟ, ਫੌਜੀ ਚੌਂਕ ਤੋਂ ਮਹਿਣਾ ਚੌਂਕ ਰੋਡ, ਬਠਿੰਡਾ ਤੋਂ ਹਾਸਿਲ ਕਰ ਸਕਦੇ ਹੋ ਜਾਂ ਫੋਨ ਨੰਬਰ 9417121721 ਤੇ ਸੰਪਰਕ ਕਰ ਕੇ ਮੰਗਵਾ ਸਕਦੇ ਹੋ।

Address

Shop No. 02, Ajmer Market, Fauji Chowk To Mehna Chowk Road
Bathinda
151001

Opening Hours

Monday 9am - 2pm
Tuesday 9am - 2pm
Wednesday 9am - 2pm
Thursday 9am - 2pm
Friday 9am - 2pm
Saturday 9am - 2pm
Sunday 9am - 2pm

Website

Alerts

Be the first to know and let us send you an email when Tarksheel Kitab Ghar Bathinda posts news and promotions. Your email address will not be used for any other purpose, and you can unsubscribe at any time.

Shortcuts

Share

Category