06/09/2026
ਵਿਸ਼ਵ ਪ੍ਰਸਿੱਧ ਢਾਡੀ ਗੁਰਬਖਸ਼ ਸਿੰਘ ਅਲਬੇਲਾ ਦੀ 1992 ਵਿੱਚ ਰੀਲੀਜ਼ ਕੈਸਟ ਧਰਮੀ ਸਰਦਾਰ (ਪ੍ਰਸੰਗ ਸ. ਸ਼ਾਮ ਸਿੰਘ ਅਟਾਰੀ) ਵਰਮਾ ਰੇਡੀਓ ਹਾਊਸ ਬਠਿੰਡਾ (ਉਸ ਸਮੇਂ ਭਗਤਾ ਭਾਈ) ਦੇ ਸਰਪ੍ਰਸਤ ਸਵ: ਰਾਮਜੀ ਲਾਲ ਵਰਮਾ (ਰਿਟਾਇਰਡ ਅਧਿਆਪਕ ਦਿਆਲਪੁਰਾ ਮਿਰਜ਼ਾ) ਨੂੰ ਸਮਰਪਿਤ ਕੀਤੀ ਗਈ ਸੀ। ਵਰਣਨਯੋਗ ਹੈ ਕਿ ਸਵ: ਢਾਡੀ ਗੁਰਬਖਸ਼ ਸਿੰਘ ਅਲਬੇਲਾ, ਸ਼੍ਰੀ ਰਾਮ ਜੀ ਲਾਲ ਜੀ ਦੇ ਵਿਦਿਆਰਥੀ ਰਹੇ ਹਨ।
ਅੱਜ ਸਵ: ਰਾਮਜੀ ਲਾਲ ਵਰਮਾ ਜੀ ਦੀ 35ਵੀਂ ਬਰਸੀ ਮੌਕੇ ਅਸੀਂ ਸਾਰੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।