25/08/2022
ਸਭ ਕੁਜ ਇੱਕ ਦਮ ਨਹੀਂ ਵਾਪਰਦਾ… ਸਮਾਂ ਲੱਗਦਾ… 1980 ਦੀ ਹਰੀ ਕ੍ਰਾਂਤੀ ਤੋਂ ਸ਼ੁਰੂ ਹੋਏ ਸਪਰੇਹਾਂ ਦੇ ਅਸਰ 35-40 ਸਾਲ ਬਾਅਦ ਦਿਖਣੇ ਸ਼ੁਰੂ ਹੋਏ… ਜਦ ਮੱਝਾਂ ਗਾਵਾਂ ਤੇ ਬੰਦੇ ਬੀਬੀਆਂ ਚ ਜਵਾਕ ਜੰਮਣ ਦੀ ਸਮਰੱਥਾ ਘੱਟ ਗਈ … ਜਦ ਪੰਜਾਬ ਦੀਆਂ 60% ਕੁੜੀਆਂ ਦਾ ਪਹਿਲਾ ਜੁਆਕ ਠੀਕ ਠਾਕ ਚੜਨੋ ਹਟਗਿਆ… ਜਦ ਬੱਸ ਸਟੈਂਡਾਂ ਦੀਆਂ ਕੰਧਾਂ ਮਰਦਾਨਾ ਕਮਜੋਰੀ ਦੇ ਇਸ਼ਤਿਹਾਰਾਂ ਨਾਲ਼ ਭਰਗੀਆਂ… ਸਮਾਂ ਲੱਗਦੈ ਪਲੈਨ ਬਣਾਕੇ ਕਿਸੇ ਨੂੰ ਬਰਬਾਦ ਕਰਨ ਲਈ… ਪਰ ਅਸੀਂ ਕਦੇ ਸੋਚਿਐ….??
ਜਦ ਪੰਜਾਬ ਦਾ ਪਾਣੀ ਲੁੱਟ ਹੋ ਰਿਹਾ… ਅਸੀਂ ਚੁੱਪ ਹਾਂ… ਜਦ ਫੈਕਟਰੀਆਂ ਬੋਰ ਕਰਕੇ ਕੈਮੀਕਲਾਂ ਆਲ਼ਾ ਪਾਣੀ ਧਰਤੀ ਚ ਪਾਉਣਾ ਸ਼ੁਰੂ ਕੀਤਾ… ਸਮਾਂ ਲੱਗਿਆ… ਹੁਣ ਧਰਤੀਂ ਚੋਂ ਉਹੀ ਕੋਕੇ ਕੋਲੇ ਰੰਗ ਦਾ ਪਾਣੀ ਬਾਹਰ ਆਉਂਦਾ… ਸਮਾਂ ਲੱਗਦਾ ਬਰਬਾਦ ਹੋਣ ਨੂੰ… 5 ਕੁ ਸਾਲ ਤੱਕ ਏਹ ਗੱਲ ਆਮ ਹੋਜੂ ਭੂਰਾ ਪਾਣੀ ਨਿੱਕਲਣ ਆਲ਼ੀ..ਤੁਸੀਂ ਕਹਿਨੇ ਉ ਪਾਣੀ ਮੁੱਕ ਜਾਣਾ… ਮੈਂ ਕਹਿਨਾਂ ਮੁੱਕਣ ਤੋਂ ਪਹਿਲਾਂ ਪੀਣ ਜੋਗਾ ਈ ਨੀ ਰਹਿਣਾ…ਪਰ ਅਸੀਂ ਕਦੇ ਸੋਚਿਆ… ਬੀ ਗੰਗਾ ਨਦੀ ਦਾ ਕਿੰਨਾ ਪਾਣੀ ਬਿਨਾਂ ਵਰਤੇ ਸਮੁੰਦਰ ਚ ਗਿਰਦਾ… ਉਹ ਹੈ ਵੀ ਉੱਚੀ.. ਫਿਰ ਵੀ ਪੰਜਾਬ ਦਾ ਪਾਣੀ ਕਿਉਂ ਦਿੱਤਾ ਜਾਂਦਾ ਹੋਰ ਸਟੇਟਾਂ ਨੂੰ… ਕਿਉਂ ਬਦਲਾਵ ਆਲ਼ੀ ਸਰਕਾਰ ਨੇ ਰਾਜਸਥਾਨ ਨੂੰ ਜਾਂਦੇ ਸੂਏ ਵੀ ਪੱਲਿਓਂ ਪੈਸੇ ਲਾਕੇ ਪੱਕੇ ਕਰਤੇ… ਕਦੇ ਸੋਚਿਐ…???
ਵੀਹ ਤੀਹ ਸਾਲ ਪਹਿਲਾਂ ਕਿਸੇ ਨੂੰ ਲੋਕਾਂ ਪੰਥ ਕਹਿਕੇ ਵੋਟਾਂ ਪਾਈਆਂ… ਸਮਾਂ ਲੱਗਿਆ ਉਹਦਾ ਚਿਹਰਾ ਨੰਗਾ ਹੋਣ ਨੂੰ… ਤਦ ਤੱਕ ਉਹ ਬਹੁਤ ਕੁਝ ਉਜਾੜ ਚੁੱਕਾ ਸੀ… ਹੁਣ ਕਿਸੇ ਇਨਕਲਾਬੀ ਨੂੰ ਵੀ ਬਦਲਾਵ ਕਹਿਕੇ ਰਾਜਾ ਬਣਾਇਆ… ਸਮਾਂ ਲੱਗੂ ਚਿਹਰਾ ਨੰਗਾ ਹੋਣ… ਤਦ ਤੱਕ ਹਮੇਸ਼ਾ ਵਾਂਗ ਬਹੁਤ ਦੇਰ ਹੋ ਚੁੱਕੀ ਹੋਣੀ…ਯੂਨੀਵਰਸਿਟੀ ਚ ਧਰਨਾ ਸੈਂਟਰ ਖਿਲਾਫ ਲੱਗਦਾ… ਤੇ ਡੰਡਾ ਆਵਦੇ ਜੁਆਕਾਂ ਤੇ ਪੰਜਾਬ ਪੁਲ਼ਸ ਫੇਰਦੀ ਆ… ਨਾਲ਼ੇ ਕਹਿੰਦੇ ਸੈਂਟਰ ਤੇ ਪੰਜਾਬ ਟੀਮ A ਤੇ ਟੀਮ B ਨੀ… ਕਦੇ ਸੋਚਿਐ ਕਿਉਂ..???
ਕਦੇ ਸੋਚਿਐ ਕਿ ਪੰਜਾਬ ਚ ਸਿਰਫ ਕਾਂਗਰਸ ਦੇ ਲੀਡਰ ਈ ਕਿਉਂ ਚੱਕ ਹੁੰਦੇ ਨੇ…ਬੀਜੇਪੀ ਦਾ ਇੱਕ ਮਿਸ਼ਨ ਐ… “ਕਾਂਗਰਸ ਮੁਕਤ ਭਾਰਤ”… B ਟੀਮ ਉਸਤੇ ਪੱਬਾਂ ਭਾਰ ਹੋਕੇ ਕੰਮ ਕਰ ਰਹੀ ਹੈ… ਕਦੇ ਸੋਚਿਐ ਕਿ ਸਾਰੇ ਚੋਰਾਂ ਦੇ ਹੈੱਡ… ਕਪਤਾਨ ਸਾਬ… ਜਾਂ ਹੋਰ ਲੀਡਰ .. ਜੋ ਬੀਜੇਪੀ ਚ ਵੜਗੇ… ਉਹਨਾਂ ਨੂੰ ਹੱਥ ਕਿਉਂ ਨੀ ਪੈਂਦਾ… ਕਦੇ ਸੋਚਿਐ…ਸਾਨੂੰ ਤੇ ਏਹ ਵੀ ਨੀ ਪਤਾ ਕਿ ਕਿਹੜੀ ਗੱਲ ਤੇ ਰਿਐਕਟ ਕਿਵੇਂ ਕਰਨਾ…
ਮਹਾਰਾਸ਼ਟਰ ਤੋਂ ਇੱਕ “ਸਿਕੰਦਰ ਸ਼ੇਖ” ਨਾਂ ਦਾ ਭਲਵਾਨ ਪੰਜਾਬ ਚ .. 1500 ਬੰਦੇ ਦੇ ਸਾਮਣੇ ਖੜਕੇ.. ਸਰਦਾਰ ਬੰਦੇ ਦੀ ਥੱਪੜ ਮਾਰ ਕੇ ਪੱਗ ਤਾਰ ਦਿੰਦਾ… ਨਾਂ ਮੀਡੀਆ ਨਾਂ ਸੋਸ਼ਲ ਮੀਡੀਆ ਬੋਲਿਆ… ਜੇ ਨਿੱਕੂ ਟੋਪੀ ਲੈਕੇ ਡੇਰੇ ਤੁਰਗਿਆ… ਸਾਨੂੰ ਤਕਲੀਫ ਹੋਗੀ… ਕਿਉਂ… ਜਿੱਦਣ ਇਨਕਲਾਬ ਦਿੱਲੀ ਮੂਹਰੇ ਕੋਡਾ ਹੁੰਦਾ ਓਦਣ ਅਣਖ ਕਿੱਥੇ ਹੁੰਦੀ ਐ… ਕਦੇ ਸੋਚਿਆ ਕਿਉਂ…
ਮੂਸੇ ਆਲ਼ਾ ਸੱਚ ਕਹਿੰਦਾ ਸੀ… ਥੋਡਾ ਕੀਤਾ ਚੰਗਾ ਦੂਜਾ ਮਾੜਾ ਹੋ ਜਾਂਦੈ… ਬਹਾਦਰੀ ਕੌਮ ਕੋਲ਼ ਵਾਧੂ ਆ… ਥਿੰਕ ਟੈਂਕ ਹੈਨੀ… ਏਸੇ ਲਈ ਰਾਜ ਹੈਨੀ… ਏਸੇ ਲਈ ਇਨਸਾਫ ਹੈਨੀ.. ਜੇਹੜਾ ਆਉਂਦਾ.. ਲੁੱਟ ਕੇ.. ਮਾਂਜ ਕੇ ਧਰ ਜਾਂਦਾ.. ਜੋਰ ਆਲ਼ੇ ਧਰਨਿਆਂ ਚ ਹੁੰਦੇ ਆ… ਦਮਾਗਾਂ ਆਲ਼ੇ ਕੁਰਸੀ ਤੇ…
ਪਹਿਲਾਂ ਪਹਿਲਾਂ ਚਮਚਿਆਂ ਤੇ ਗੁੱਸਾ ਆਉਂਦਾ ਸੀ… ਹੁਣ ਤਰਸ ਆਉਣ ਲੱਗ ਗਿਆ…ਸਮਾਂ ਲੱਗਿਆ… ਫਰਕ ਪੈਗਿਆ… ਬਹੁਤ ਫੈਸਲੇ ਸਮਾਂ ਆਪੇ ਕਰਦਾ ਆਇਆ ਤੇ ਕਰਦਾ ਰਹੇਗਾ… ਚਿਹਰੇ ਤੇ ਕਿਰਦਾਰਾਂ ਤੋਂ ਗਰਦ ਆਪੇ ਲਹਿਜੂ… ਆਪੋ ਆਪਣੇ ਤੌਰ ਤੇ ਆਵਦੇ ਨੇੜੇ ਤੇੜੇ ਦੇ ਲੋਕਾਂ ਦੀ ਮੱਦਦ ਕਰਦੇ ਰਹੋ… ਸਰਕਾਰਾਂ ਜਾਂ ਸੰਸਥਾਵਾਂ ਤੋਂ ਆਸ ਰੱਖੇ ਬਗੈਰ… ਪਿਆਰ ਵੰਡੋ… ਪੰਜਾਬ ਤੇ ਸੰਕਟ ਬੜੇ ਵੱਡੇ ਪੈਣੇ ਨੇ… ਰੋਜ ਇੱਕ ਅਰਦਾਸ ਪੰਜਾਬ ਦੇ ਨਾਂ ਤੇ ਜਰੂਰ ਕਰਿਆ ਕਰੋ… ਸੱਚੇ ਪਾਤਸ਼ਾਹ ਬੁੱਕਲ਼ ਚ ਲੈਕੇ ਰੱਖਣ ਏਹਨੂੰ… ਤੇ ਏਸਨੂੰ ਮੁਹੱਬਤ ਕਰਨ ਵਾਲ਼ਿਆਂ ਨੂੰ….