ਸ਼ਬਦ ਜੰਗ -Shabad Jang

Call Directions

ਸ਼ਬਦ ਜੰਗ -Shabad Jang Books Promotion Page

20/01/2026

ਜੇ ਜੰਗਜੂਆਂ ਦੇ ਸਵਾਲ ਲੋਕਾਂ ਵਿੱਚ ਪਰਵਾਨ ਨਾ ਹੋਣ ਤਾਂ ਉਹਨਾਂ ਦੀ ਹਥਿਆਰਾਂ ਦੀ ਜੰਗ ਵੀ ਅਸਫਲ ਹੋ ਜਾਂਦੀ ਹੈ।
ਜੇ ਜੰਗਜੂਆਂ ਦੇ ਸਵਾਲ ਲੋਕਾਂ ਵਿਚ ਪਰਵਾਨ ਹੋ ਜਾਣ ਤਾਂ ਉਹ ਫੌਜੀ ਜੰਗ ਹਾਰਕੇ ਵੀ ਜੇਤੂ ਹੀ ਰਹਿੰਦੇ ਹਨ।

16/05/2024

"ਭਾਈ ਸੁਰਿੰਦਰਪਾਲ ਸਿੰਘ ਠਰੂਆ ਦੇ ਨਾਂ ਜਿਨ੍ਹਾਂ ਨੂੰ ਸ਼ਬਦ ਤੇ ਹਥਿਆਰ ਨਾਲ ਇਕੋ ਜਿੰਨਾ ਪਿਆਰ ਸੀ।" ਅਸਲ ਵਿੱਚ ਕਿਤਾਬ ਦਾ ਮੂਲ ਸਾਰ ਇਸ ਇਕ ਵਾਕ 'ਚ ਪਿਆ ਹੈ।

02/05/2024

ਆਪਣੇ ਲੋਕ ਹੀ ਆਪਣਿਆਂ ਦੀ ਗੱਲ ਨੂੰ ਗਲਤ ਕਿਵੇਂ ਕਹਿਣ ਲੱਗ ਪਏ ,
ਇਹ ਸ਼ਬਦ ਜੰਗ ਹੈ।

01/05/2024

ਜਿਨ੍ਹਾਂ ਨੇ ਇਸ ਉਜਾੜ ਧਰਤੀ ਨੂੰ ਆਬਾਦ ਕੀਤਾ ਉਹਨਾਂ ਨੂੰ ਅੱਤਵਾਦੀ ਕਿਵੇਂ ਗਰਦਾਨ ਦਿੱਤਾ ਜਾਂਦਾ ਹੈ।
ਇਹ ਸ਼ਬਦ ਜੰਗ ਹੈ।

30/04/2024

"ਸ਼ਬਦ ਜੰਗ" ਜਿਨ੍ਹਾਂ ਦੋ ਸ਼ਬਦਾਂ ਤੋਂ ਬਣਿਆ ਹੈ ਉਨ੍ਹਾਂ ਦੋਹਾਂ ਦਾ ਸਿੱਖਾਂ ਵਿੱਚ ਬਹੁਤ ਸਤਿਕਾਰ ਹੈ। ਸ਼ਬਦ ਜੰਗ ਬਾਤ ਪਾਉਂਦੀ ਹੈ ਕਿ ਕਿੱਦਾਂ ਸ਼ਬਦਾਂ ਦੀ ਚੋਣ ਮਾਅਨੇ ਰੱਖਦੀ ਹੈ। ਸ਼ਬਦ ਤੋਂ ਲੈ ਕੇ ਨਿਖੇਧ ਤੱਕ ਦੇ ਇਹ ਸਾਰੇ ਵਰਤਾਰੇ ਕਿਵੇਂ ਜੰਗ ਲਈ ਵਰਤੇ ਗਏ।
ਸ਼ਬਦ ਜੰਗ ਇਸਦੀ ਸਾਖੀ ਹੈ।

ਹਸਤੀ ਉਤੇ ਸਵਾਲਾਂ ਨਾਲ ਜੰਗ ਦੇ ਭੇਤਾਂ ਨੇ ਨਹੀਂ ਖੁਲਣਾ ਹੁੰਦਾ ਹੈ ਸਗੋਂ ਕਿਸੇ ਖਾਸ ਜੰਗੀ ਅਮਲ ਨੂੰ ਬੇਮਾਅਨਾ ਕਰਨਾ ਜਾਂ ਸ਼ੱਕ ਦੇ ਘੇਰੇ ਵਿਚ ਆਉਣ...
29/03/2024

ਹਸਤੀ ਉਤੇ ਸਵਾਲਾਂ ਨਾਲ ਜੰਗ ਦੇ ਭੇਤਾਂ ਨੇ ਨਹੀਂ ਖੁਲਣਾ ਹੁੰਦਾ ਹੈ ਸਗੋਂ ਕਿਸੇ ਖਾਸ ਜੰਗੀ ਅਮਲ ਨੂੰ ਬੇਮਾਅਨਾ ਕਰਨਾ ਜਾਂ ਸ਼ੱਕ ਦੇ ਘੇਰੇ ਵਿਚ ਆਉਣਾ ਹੁੰਦਾ ਹੈ ਜਿਵੇਂ ਵੱਡੀ ਜੰਗ ਵੇਲੇ ਸੁਭਾਸ਼ ਚੰਦਰ ਬੋਸ ਦੇ ਰੂਪੋਸ਼ ਹੋਣ ਦੀ ਅਫਵਾਹ ਜਾਂ ੧੯੮੪ ਤੋਂ ਤੁਰੰਤ ਮਗਰੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਰੂਪੋਸ਼ ਹੋਣ ਦੇ ਦਾਅਵੇ,ਇਹ ਗੱਲ ਦਾ ਸਬੂਤ ਹਨ ਕਿ ਦੋ ਵੱਖ-ਵੱਖ ਸਮਿਆਂ ਵਿੱਚ ਸ਼ੱਕ ਪੈਦਾ ਹੋਣ ਨਾਲ ਕਿਵੇਂ ਫੈਸਲਾਕੁੰਨ ਜੰਗਾਂ ਵਿੱਚ ਲਮਕਾਅ ਪੈਦਾ ਹੋਇਆ।

ਹਸਤੀ ਕੇਂਦਰਤ ਸਵਾਲ ਖਾਸ ਕਰਕੇ ਜੰਗਜੂ ਆਗੂਆਂ ਦੀ ਕਿਰਦਾਰਕੁਸ਼ੀ ਦੁਨੀਆ ਭਰ ਵਿੱਚ ਹਕੂਮਤਾਂ ਦਾ ਸ਼ਬਦ ਵਜੋਂ ਸਭ ਤੋਂ ਵੱਡਾ ਵਾਰ ਹੈ।ਹਕੂਮਤਾਂ ਬਾਗੀਆਂ ਦੇ ਕਿਰਦਾਰਾਂ, ਵਿਚਾਰਾਂ ਅਤੇ ਅਮਲਾਂ ਉਤੇ ਦਲੀਲਾਂ ਅਤੇ ਅੰਕੜਿਆਂ ਦੀ ਬੁਛਾੜ ਕਰਦੀਆਂ ਹਨ ਤਾਂ ਕਿ ਓਹ ਲੋਕਾਂ ਲਈ ਇਤਿਹਾਸ ਜਾਂ ਵਿਚਾਰ ਵਜੋਂ ਜ਼ਿੰਦਗੀ ਦੇ ਸਰੋਤ ਨਾ ਬਣ ਜਾਣ।ਕਿਸੇ ਜੰਗਜੂ ਦੇ ਨਾਂ ਉੱਤੇ ਮੇਲਾ ਲੱਗਣਾ ਅਤੇ ਉਹਦੇ ਅਮਲ ਅਤੇ ਵਿਚਾਰਾਂ ਨੂੰ ਦਾਰਸ਼ਨਿਕ ਪੱਧਰ ਉਤੇ ਲੈ ਜਾਣ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਮੇਲਿਆਂ ਦਾ ਲਾਹਾ ਹਕੂਮਤਾਂ ਨੂੰ ਵਧੇਰੇ ਹੁੰਦਾ ਹੈ ਅਤੇ ਵਿਚਾਰਾਂ ਦਾ ਲੋਕਾਂ ਨੂੰ।ਲੋਕ ਜੰਗਜੂਆਂ ਨੂੰ ਪੂਜਣ ਸਤਿਕਾਰਨ ਜਾਂ ਭੰਡਣ ਲੱਗਦੇ ਹਨ।ਲੋਕਾਂ ਦੇ ਵਿਹਾਰ ਦਾ ਇਹੋ ਫਰਕ ਸ਼ਬਦ ਜੰਗ ਦੇ ਮਹਾਤਮ ਨੂੰ ਉਜਾਗਰ ਕਰਦਾ ਹੈ ਕਿ ਆਮ ਚਲਦੇ ਸ਼ਬਦ ਲੋਕਾਂ ਉਤੇ ਕਿਵੇਂ ਅਸਰ ਪਾਉਂਦੇ ਹਨ।

- ਸੇਵਕ ਸਿੰਘ -

Address

Patiala
Patiala
147002

Telephone

+919888983288

Website

Alerts

Be the first to know and let us send you an email when ਸ਼ਬਦ ਜੰਗ -Shabad Jang posts news and promotions. Your email address will not be used for any other purpose, and you can unsubscribe at any time.

Shortcuts

Share