Sarhali Kheti Store, Sarhali Kalan

Sarhali Kheti Store, Sarhali Kalan Contact information, map and directions, contact form, opening hours, services, ratings, photos, videos and announcements from Sarhali Kheti Store, Sarhali Kalan, G. T Road, Near Govt. School (Boys), Sarhali Kalan, Tarn Taran.

10/06/2024
ਹੱਕ ਸੱਚ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰ...
10/06/2024

ਹੱਕ ਸੱਚ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾ 'ਚ ਕੋਟਿ-ਕੋਟਿ ਪ੍ਰਣਾਮ।

ਸਰਹਾਲੀ ਖੇਤੀ ਸਟੋਰ,ਸਰਹਾਲੀ ਕਲਾਂ
86488-20002

ਸਿੱਖ ਕੌਮ ਦੇ ਮਹਾਨ ਸ਼ਹੀਦ ਨਿਧੜਕ ਜਰਨੈਲ, ਸੂਰਬੀਰ ਯੋਧੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆ ।ਧੰਨ ਧ...
27/01/2024

ਸਿੱਖ ਕੌਮ ਦੇ ਮਹਾਨ ਸ਼ਹੀਦ ਨਿਧੜਕ ਜਰਨੈਲ, ਸੂਰਬੀਰ ਯੋਧੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆ ।ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭਨਾਂ ਉੱਤੇ ਮਿਹਰ ਕਰਨ।

ਨਵੇਂ ਸਾਲ 2024 ਦੀਆਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਨਵਾਂ ਸਾਲ ਸਭ ਲਈ ...
01/01/2024

ਨਵੇਂ ਸਾਲ 2024 ਦੀਆਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਨਵਾਂ ਸਾਲ ਸਭ ਲਈ ਖੁਸ਼ੀਆਂ-ਖੇੜੇ, ਤੰਦਰੁਸਤੀ, ਤਰੱਕੀ ਅਤੇ ਪਿਆਰ-ਮੁਹੱਬਤ ਲੈ ਕੇ ਆਵੇ ਜੀ।ਅਰਦਾਸ ਹੈ ਜੀ ਹਰ ਦਿਨ, ਹਰ ਪੱਲ, ਹਰ ਘੜੀ ਉਸ ਪ੍ਮਾਤਮਾ ਦੀ ਰਜਾ ਵਿੱਚ ਗੁਜਰੇ।

ਸਰਹਾਲੀ ਖੇਤੀ ਸਟੋਰ, ਸਰਹਾਲੀ ਕਲਾਂ
86488-20002

ਪੰਜਾਬੀਓ ਆਓ ਇਸ ਸੰਕਟ ਦੀ ਘੜੀ ਵਿੱਚ ਇਕ-ਦੂਜੇ ਦਾ ਸਾਥ ਦਈਏ, ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰੀਏ। ਬੰਦਾ ਹੀ ਬੰਦੇ ਦਾ ਦਾਰੂ ਹੈ, ਸਮਾਂ ਔਖਾ ਜਰ...
10/07/2023

ਪੰਜਾਬੀਓ ਆਓ ਇਸ ਸੰਕਟ ਦੀ ਘੜੀ ਵਿੱਚ ਇਕ-ਦੂਜੇ ਦਾ ਸਾਥ ਦਈਏ, ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰੀਏ। ਬੰਦਾ ਹੀ ਬੰਦੇ ਦਾ ਦਾਰੂ ਹੈ, ਸਮਾਂ ਔਖਾ ਜਰੂਰ ਹੈ ਪਰ ਗੁਜਰ ਜਾਵੇਗਾ।

ਵਾਹਿਗੁਰੂ ਭਲੀ ਕਰੂਗਾ।
ਧੰਨਵਾਦ

ਸਾਲ 2023-24 ਚ' ਕੇਂਦਰ ਸਰਕਾਰ ਵੱਲੋਂ ਝੋਨੇ ਦਾ ਸਰਕਾਰੀ ਰੇਟ 2203/-  ਰੁਪਏ ਪ੍ਤੀ ਕੁਇੰਟਲ ਤੈਅ ਕੀਤਾ ਗਿਆ। ਪਿਛਲੇ ਸਾਲ ਦੇ ਮੁਕਾਬਲੇ 144/- ਰੁ...
07/06/2023

ਸਾਲ 2023-24 ਚ' ਕੇਂਦਰ ਸਰਕਾਰ ਵੱਲੋਂ ਝੋਨੇ ਦਾ ਸਰਕਾਰੀ ਰੇਟ 2203/- ਰੁਪਏ ਪ੍ਤੀ ਕੁਇੰਟਲ ਤੈਅ ਕੀਤਾ ਗਿਆ। ਪਿਛਲੇ ਸਾਲ ਦੇ ਮੁਕਾਬਲੇ 144/- ਰੁਪਏ ਵਧਾਏ ਗਏ।

ਸਰਹਾਲੀ ਖੇਤੀ ਸਟੋਰ, ਸਰਹਾਲੀ ਕਲਾਂ
86488-20002

ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਮੰਤਰੀ, ਪੰਜਾਬ ਬਣਨ ਤੇ ਬਹੁਤ ਬਹੁਤ ਮੁਬਾਰਕਾਂ। ਆਸ ਕਰਦੇ ਹਾ ਕਿ ਓਹ ਪੰਜਾਬ ਦੇ ਕਿਸਾਨ, ਕਿਸਾਨੀ,...
31/05/2023

ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਮੰਤਰੀ, ਪੰਜਾਬ ਬਣਨ ਤੇ ਬਹੁਤ ਬਹੁਤ ਮੁਬਾਰਕਾਂ। ਆਸ ਕਰਦੇ ਹਾ ਕਿ ਓਹ ਪੰਜਾਬ ਦੇ ਕਿਸਾਨ, ਕਿਸਾਨੀ, ਧਰਤੀ, ਹਵਾ ਅਤੇ ਪਾਣੀ ਬਚਾਓਣ ਵਿੱਚ ਕਾਮਯਾਬ ਹੋਣ। ਵਾਹਿਗੁਰੂ ਚੜਦੀਕਲਾਂ ਅਤੇ ਕਾਮਯਾਬੀ ਬਕਸ਼ੇ।

ਸਰਹਾਲੀ ਖੇਤੀ ਸਟੋਰ, ਸਰਹਾਲੀ ਕਲਾਂ
86488-20002

21/05/2023

ਝੋਨੇ ਅਤੇ ਬਾਸਮਤੀ ਦੀ ਪਨੀਰੀ ਸਬੰਧੀ ਅਹਿਮ ਸੁਝਾਓ।

1️⃣ ਵੀਰੋ ਪਨੀਰੀ ਹਮੇਸ਼ਾ ਸਵੇਰੇ ਠੰਡੇ ਟਾਈਮ ਜਾਂ ਸ਼ਾਮ ਵੇਲੇ ਹੀ ਬੀਜੋ।
2️⃣ ਕੋਸ਼ਿਸ਼ ਕਰੋ ਉਂਗਾਰ ਕੇ ਪਨੀਰੀ ਬੀਜੀ ਜਾਵੇ।
3️⃣ ਕੱਦੂ ਚਿਕੜ ਕਰਕੇ ਬੀਜੀ ਪਨੀਰੀ ਨੂੰ ਦੂਸਰੇ ਦਿਨ ਪਾਣੀ ਨਹੀਂ ਲਾਉਣਾ ਤੀਸਰੇ ਦਿਨ ਪਾਣੀ ਲਾ ਕੇ ਬਾਹਰ ਕੱਢ ਦਿਉ ਕਿਉਂਕਿ 40-42 ਤਾਪਮਾਨ ਤੇ ਪਾਣੀ ਖੜਾ ਰਹਿ ਗਿਆ ਤਾਂ ਨੁਕਸਾਨ ਪੱਕਾ।
4️⃣ ਜਦ ਤੱਕ ਪਨੀਰੀ ਉਗ ਕੇ 8 -10 ਦਿਨ ਦੀ ਨਹੀਂ ਹੋ ਜਾਂਦੀ ਦੁਪਹਿਰ ਵੇਲੇ ਪਾਣੀ ਖੜ੍ਹਾ ਨਾ ਰਹੇ
5️⃣ ਜਿਹੜੀ ਦਵਾਈ ਨਦੀਨ ਲਈ ਵਰਤਣੀ ਉਹਦੀ ਮਾਤਰਾ ਓਵਰ ਨਾਂ ਰੱਖਿਉ।
6️⃣ ਯੂਰੀਆ ਖਾਦ 8-10 ਦਿਨ ਦੀ ਪਨੀਰੀ ਹੋਣ ਤੋਂ ਬਾਅਦ ਸ਼ੁਰੂ ਕਰੋ।

ਸਰਹਾਲੀ ਖੇਤੀ ਸਟੋਰ, ਸਰਹਾਲੀ ਕਲਾਂ
86488-20002

ਝੋਨਾ ਲਵਾਈ ਤਰੀਕਾਂ ਦੇ ਐਲਾਨ ਤੋਂ ਬਾਅਦ ਪਨੀਰੀ ਦੀ ਬਿਜਾਈ ਪੂਰੀ ਜ਼ੋਰਾਂ ਤੇ ਹੈ 80% ਕਿਸਾਨ ਭਾਈ 2 ਜਾਂ 3 ਵਰਾਇਟੀਆਂ ਦੀ ਬੀਜਾਈ ਕਰਦੇ ਹਨ ਇਸ ਲਈ...
18/05/2023

ਝੋਨਾ ਲਵਾਈ ਤਰੀਕਾਂ ਦੇ ਐਲਾਨ ਤੋਂ ਬਾਅਦ ਪਨੀਰੀ ਦੀ ਬਿਜਾਈ ਪੂਰੀ ਜ਼ੋਰਾਂ ਤੇ ਹੈ 80% ਕਿਸਾਨ ਭਾਈ 2 ਜਾਂ 3 ਵਰਾਇਟੀਆਂ ਦੀ ਬੀਜਾਈ ਕਰਦੇ ਹਨ ਇਸ ਲਈ ਪਨੀਰੀ ਬੀਜਣ ਸਮੇਂ ਹਰੇਕ ਵਰਾਇਟੀ ਦੀ ਕਿਆਰੀ ਤੋਂ ਦੂਸਰੀ ਕਿਆਰੀ ਚ ਕੁਝ ਫਾਸਲਾ ਜ਼ਰੂਰ ਰੱਖੋ, ਨਦੀਨਾਂ ਦੇ ਕੰਟਰੋਲ ਲਈ ਹੇਠ ਲਿਖੀਆਂ ਦਵਾਈਆਂ ਚੋਂ ਕੋਈ ਇਕ ਦਵਾਈ 24 ਘੰਟਿਆਂ ਚ ਵਰਤਿਉ
👉 ਸਾਥੀ ਦਵਾਈ Pyrazosulfuron Ethyl 10% WP ਦੀ 2gm ਮਾਤਰਾ ਪ੍ਰਤੀ ਮਰਲਾ ਡੋਜ,ਇਸਦੀ 20 ਗਰਾਮ ਦੀ ਪੁੜੀ 10 ਮਰਲਿਆਂ ਤੱਕ ਕੰਮ ਕਰੇਗੀ,ਉਗਰਨ ਤੋਂ ਪਹਿਲਾਂ ਵਧੀਆ ਕੰਮ ਕਰਦੀ ਹੈ
👉 ਚੰਪਾ ਦਵਾਈ Pyrazosulfuron-Ethyl 70% WDG.ਦੀ 1 ਗਰਾਮ ਮਾਤਰਾ 3 ਮਰਲੇ ਜਗਾ ਚ ਪਾਉ,ਇਸਦੀ 3 ਗਰਾਮ ਦੀ ਪੁੜੀ 10 ਮਰਲੇ ਤੱਕ ਕੰਮ ਕਰੇਗੀ,ਉਗਰਨ ਤੋਂ ਪਹਿਲਾਂ ਤੇ ਉਂਗਰੇ ਦੋਵੇਂ ਨਦੀਨ ਮਾਰੇਗੀ
👉 ਤੀਸਰੀ ਦਵਾਈ ਕੋਰਟੇਵਾ ਡਾਉ ਦੀ ਗ੍ਰੇਨਾਈਟ Penoxsulam 1.02% w/w ਹੈ ਜੋ 1 ml 2 ਮਰਲਿਆਂ ਚ ਕੰਮ ਕਰਦੀ ਹੈਂ ਇਸਦੀ ਛੋਟੀ 5ml ਸ਼ੀਸ਼ੀ 10 ਮਰਲੇ ਚ ਉਗਣ ਤੋਂ ਪਹਿਲਾਂ ਅਤੇ ਉੰਗਰੇ ਦੋਵੇਂ ਨਦੀਨ ਮਾਰੇਗੀ
👉 ਚੌਥੀ ਦਵਾਈ ਇਰੇਜ ਨਾਮ ਹੇਠ ਆਉਂਦੀ ਹੈ ਇਹ ਪ੍ਰਟੀਲਾਕਲੋਰ ਦੀ ਲੋ ਮਾਤਰਾ ਹੈ ਇਹ ਪਨੀਰੀ ਉਗਰਨ ਤੋਂ ਬਾਅਦ ਹਲਕੀ ਹਰਿਆਲੀ ਸਮੇਂ ਨਾਲ ਉਗੇ ਨਦੀਨਾਂ ਨੂੰ ਮਾਰਦੀ ਹੈ ਇਸਦੀ ਮਾਤਰਾ 4ml ਪ੍ਰਤੀ ਮਰਲਾ ਰੱਖਿਉ
🤷‍♂️ ਇਹ ਦਵਾਈਆਂ ਰੇਤ ਚ ਰਲਾ ਕੇ ਜਾਂ ਪੰਪ ਨਾਲ ਸਪਰੇ ਕਰ ਸਕਦੇ ਹੋ, ਵਧੀਆ ਕੰਮ ਕਰਨਗੀਆਂ ਜੇਕਰ ਕੋਈ ਨਦੀਨ ਬਚ ਜਾਵੇ ਤਾਂ ਫਿਰ 12-15 ਦਿਨਾਂ ਦੀ ਪਨੀਰੀ ਤੇ ਸਪਰੇ ਕਰਨੀ ਪਵੇਗੀ।

ਸਰਹਾਲੀ ਖੇਤੀ ਸਟੋਰ, ਸਰਹਾਲੀ ਕਲਾਂ
086488 20002

09/05/2023

ਅੱਜ ਗੱਲ ਕਰਦੇ ਹਾਂ ਪਨੀਰੀ ਬੀਜਣ ਲਈ ਜ਼ਮੀਨ ਦੀ ਚੋਣ ਸਬੰਧੀ ਨੁਕਤਿਆਂ ਦੀ, ਪਨੀਰੀ ਨੂੰ ਝੋਨੇ ਦੀ ਫ਼ਸਲ ਦੀ ਸਫਲਤਾ ਲਈ ਪਹਿਲੀ ਪੌੜੀ ਕਿਹਾ ਜਾਂਦਾ ਹੈ,ਇਸ ਲਈ ਚੰਗੀ ਫਸਲ ਵਾਸਤੇ ਚੰਗੀ ਪਨੀਰੀ ਜ਼ਰੂਰੀ ਹੈ ਵਧੀਆ ਪਨੀਰੀ ਤਿਆਰ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ

(1) ਪਨੀਰੀ ਬੀਜਣ ਵਾਲੀ ਥਾਂ ਨੂੰ ਵਾਹ ਕੇ ਪਾਣੀ ਲਵਾਉ ਤਾਂ ਕਿ ਨਦੀਨ ਉੱਗ ਜਾਣ

(2) ਵੱਤਰ ਆਉਣ ਤੇ ਖੇਤ ਦੁਬਾਰਾ ਵਾਹ ਕੇ ਖੁੱਲੇ ਛੱਡ ਦਿਉ, ਧੁੱਪ ਪੈਣ ਨਾਲ ਕਈ ਖਤਰਨਾਕ ਉਲੀਆ ਖਤਮ ਹੁੰਦੀਆਂ ਹਨ

(3) ਪਾਣੀ ਲੱਗੇ ਖੇਤ ਨੂੰ ਦੁਬਾਰਾ ਵਾਹੁਣ ਸਮੇਂ ਪਨੀਰੀ ਵਾਲੀ ਥਾਂ ਦੀਆਂ ਕਿਆਰੀਆਂ ਦੀ ਸਾਈਡਾਂ ਤੇ ਜੰਤਰ,ਢਿੰਜਣ ਦਾ ਛੱਟਾ ਦੇ ਦਿਉ,ਇਸ ਨਾਲ ਪਨੀਰੀ ਲੂ ਤੋਂ ਬਚੀ ਰਹੇਗੀ

(4) ਪਨੀਰੀ ਵਾਲੀ ਥਾਂ ਨੂੰ ਕੱਚੀ ਰੂੜੀ ਪਾਉਣ ਦੀ ਗਲਤੀ ਨਹੀਂ ਕਰਨੀ, ਰੂੜੀ ਜ਼ਰੂਰੀ ਪਾਉਣੀ ਹੋਵੇ ਤਾਂ ਗਲੀ ਸੜੀ ਹੀ ਪਾਇਉ
(5) ਜਿਸ ਜਗ੍ਹਾ ਪਨੀਰੀ ਬੀਜਣੀ ਉਥੇ ਪਿਛਲੇ ਸਾਲ ਪਨੀਰੀ ਨਾਂ ਬੀਜੀ ਹੋਵੇ
(6) ਝੋਨੇ ਦੀ ਪਨੀਰੀ ਦੀਆਂ ਕਿਸਮਾਂ ਦੇ ਹਿਸਾਬ ਨਾਲ ਕਿਆਰੀ ਤੋਂ ਕਿਆਰੀ ਦਾ ਫਾਸਲਾ ਜ਼ਰੂਰ ਰੱਖੋ ਤਾਂ ਕਿ ਦਾਣੇ ਨਾਂ ਰਲਣ

(7) ਕੋਸ਼ਿਸ਼ ਕਰੋ ਜਿਥੇ ਪਿਛਲੇ ਸਾਲ ਝੋਨੇ ਦੀ ਪਰਮਲ ਵਰਾਇਟੀ ਸੀ ਉਥੇ ਪਰਮਲ ਜਿਥੇ ਬਾਸਮਤੀ ਸੀ ਉਥੇ ਬਾਸਮਤੀ ਦੀ ਪਨੀਰੀ ਬੀਜੋ 98% ਬਾਹਰੀ ਵਰਾਇਟੀ ਤੋਂ ਬਚਾਅ ਰਹੇਗਾ

(8) ਤੁਹਾਡੇ ਆਪਣੇ ਤਜਰਬੇ ਜਿਸ ਨਾਲ ਪਹਿਲਾਂ ਵਧੀਆ ਪਨੀਰੀ ਬੀਜਦੇ ਤੇ ਤਿਆਰ ਕਰਦੇ ਹੋ ਉਸੇ ਤਰੀਕੇ ਨਾਲ ਬੀਜੋ ਨਵੇਂ ਯੂਟਿਊਬ ਤਰੀਕਿਆਂ ਦਾ ਪੰਗਾ ਘੱਟ ਈ ਲਵੋ

(9) ਕੋਸ਼ਿਸ਼ ਕਰੋ ਪਨੀਰੀ ਰੇਤਲੀ ਜ਼ਮੀਨ ਚ ਨਾਂ ਬੀਜੀ ਜਾਵੇ ਜੇਕਰ ਬੀਜਣ ਦੀ ਮਜਬੂਰੀ ਹੋਵੇ ਤਾਂ ਚਿੱਕੜ ਕਰਕੇ ਬੀਜੋ

(10) ਬੀਜ ਦੀ ਮਾਤਰਾ ਪਰਮਲ ਵਰਾਇਟੀਆਂ ਲਈ ਮਰਲੇ ਵਿੱਚ 2 ਤੋਂ 3 ਕਿਲੋ ਅਤੇ ਬਾਸਮਤੀ ਹਾਈਬ੍ਰਿਡ ਵਾਸਤੇ ਮਰਲੇ ਵਿੱਚ 2 ਤੋਂ 2.5 ਕਿਲੋ ਤੋਂ ਵੱਧ ਨਾਂ ਰੱਖੋ ਜ਼ਿਆਦਾ ਸੰਘਣੀ ਪਨੀਰੀ ਖੇਤ ਚ ਜਾ ਕੇ ਜ਼ਿਆਦਾ ਮਰਦੀ ਹੈ।

ਨਿਸ਼ਾਨ ਵੀਰ ਪੱਟੀ ਦੀ ਫੇਸਬੁਕ ਤੋਂ ਕਾਪੀ।
🙏🙏🙏🙏

Address

G. T Road, Near Govt. School (Boys), Sarhali Kalan
Tarn Taran
143410

Telephone

+918648820002

Website

Alerts

Be the first to know and let us send you an email when Sarhali Kheti Store, Sarhali Kalan posts news and promotions. Your email address will not be used for any other purpose, and you can unsubscribe at any time.

Contact The Business

Send a message to Sarhali Kheti Store, Sarhali Kalan:

Shortcuts

Share